4.4 C
United Kingdom
Saturday, March 7, 2026

More

    ਸੂਬਾ ਆਗੂ ਖਿਲਾਫ ਜਾਰੀ ਮਨਘੜ੍ਹਤ ਦੋਸ਼ ਸੂਚੀ ਰੱਦ ਕਰਵਾਉਣ ਲਈ ਅਧਿਆਪਕ ਹੋਏ ਪੱਬਾਂ ਭਾਰ

    ਰੋਸ ਰੈਲੀ ਕਰਨ ਉਪਰੰਤ ਜਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਗਏ ਰੋਸ ਪੱਤਰ
    ਸਿੱਖਿਆ ਸਕੱਤਰ ਦੇ ਹਿਟਲਰਸ਼ਾਹੀ ਵਤੀਰੇ ਖਿਲਾਫ ਕੀਤੀ ਨਾਅਰੇਬਾਜੀ

    (ਲਿਆਕਤ ਅਲੀ ਬੰਧਨ ਤੋੜ ਸਿੰਘ )

    ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੇ ਫੈਸਲੇ ਅਨੁਸਾਰ ਜਿਲ੍ਹਾ ਬਰਨਾਲਾ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਜਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਦੀ ਅਗਵਾਈ ਜਿਲ੍ਹਾ ਸਿਖਿਆ ਦਫਤਰ ਅੱਗੇ ਰੌਸ ਰੈਲੀ ਕਰਨ ਉਪਰੰਤ ਵਧੀਕ ਡਿਪਟੀ ਕਮਿਸਨਰ (ਜਨਰਲ) ਸ਼੍ਰੀ ਆਦਿਤਿਆ ਡੇਚਲਵਾਲ ਅਤੇ ਦੋਵੇਂ ਜਿਲ੍ਹਾ ਸਿਖਿਆ ਅਫਸਰ (ਐਲੀਮੈਂਟਰੀ ਅਤੇ ਸੈਕੰਡਰੀ) ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੱੰਤਰੀ ਪੰਜਾਬ ਨੂੰ ਰੋਸ਼ ਪੱਤਰ ਭੇਜੇ ਗਏ।ਇਸ ਮੌਕੇ ਬਰਨਾਲਾ ਬਲਾਕ ਦੇ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਅਤੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਅਮਰੀਕ ਸਿੰਘ ਭੱਦਲਵੱਡ ਨੇ ਕਿਹਾ ਕਿ ਅਧਿਆਪਕ ਮਸਲੇ ਹੱਲ ਕਰਨ ਦੀ ਬਜਾਇ ਬਦਲਾ ਲਊ ਭਾਵਨਾ ਅਧੀਨ ਸੰਘਰਸ਼ਸੀਲ ਆਗੂਆਂ ਤੇ ਮਨਘੜਤ ਦੋਸ਼ ਲਾ ਕੇ ਜਲੀਲ ਕੀਤਾ ਜਾ ਰਿਹਾ ਹੈ। ਤਾਜਾ ਘਟਨਾਕ੍ਰਮ ਅਨੁਸਾਰ ਗੌਰਮਿੰਟ ਟੀਚਰਜ਼ ਯੂਨੀਅਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਵਿਭਾਗੀ ਪੜਤਾਲ ਦੇ ਨਾਂ ਹੇਠ ਦੋਸ਼ ਸੂਚੀ ਜਾਰੀ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਇਸ ਮੌਕੇ ਵਿਸੇਸ਼ ਤੌਰ ਤੇ ਹਾਜ਼ਰ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸਨ ਦੇ ਜਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹਿਟਲਰਸ਼ਾਹੀ ਅਤੇ ਅੜੀਅਲ ਵਤੀਰੇ ਕਾਰਣ ਪੰਜਾਬ ਵਿੱਚ ਸਿੱਖਿਆ ਦਾ ਮਾਹੌਲ ਬੁਰੀ ਤਰਾਂ ਡਗਮਗਾ ਗਿਆ ਹੈ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਅਤੇ ਫੈਡਰਸਨ ਦੇ ਆਗੂ ਸਾਥੀ ਸੁਖਵਿੰਦਰ ਸਿੰਘ ਚਹਿਲ ਖਿਲਾਫ ਕੀਤੀਆਂ ਜਾ ਰਹੀਆ ਸਾਜ਼ਿਸ਼ਾ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਭਰਾਤਰੀ ਜਥੇਬੰਦੀ ਵੱਲੋਂ ਬੀ.ਐਡ ਅਧਿਆਪਕ ਫਰੰਟ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਰੁਪਾਲ, ਕੰਪਿਊਟਰ ਅਧਿਆਪਕ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਅਮਨ ਭੋਤਨਾ ਨੇ ਰੋਸ਼ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਸੰਘਰਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ ਦਾ ਵਾਦਾ ਕੀਤਾ ।ਅਧਿਆਪਕਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਜਾਰੀ ਹੋਈਆਂ ਦੋਸ਼ ਸੂਚੀਆਂ ਰੱਦ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਸਮਾਂ ਬੱਧ ਤਰੱਕੀਆਂ, ਰੈਸ਼ਨੇਲਾਈਜੇਸਨ, ਸਕੂਲਾਂ ਵਿੱਚ ਦਾਖਿਲੇ ਵਧਉਣ ਦੇ ਨਾਂ ਤੇ ਮਾਨਸਿਕ ਤੌਰ ਤੇ ਪੀੜਿਤ ਕਰਨ ਖਿਲਾਫ, ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ, ਗ੍ਰਾਂਟਾਂ ਦੀ ਤਰਕਸੰਗਤ ਵੰਡ, ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰੋਜੈਕਟ ਦੇ ਨਾਂ ਤੇ ਸਕੂਲਾਂ ਤੋਂ ਬਾਹਰ ਰੱਖਣ, ਸਿੱਧੀ ਭਰਤੀ ਦਾ ਕੋਟਾ 25% ਤੋਂ ਮਨਮਰਜ਼ੀ ਨਾਲ ਵਧਾਉਣ, ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਵਿੱਚ ਦੇਰੀ ਕਰਕੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ, ਸੰਘਰਸ਼ਸ਼ੀਲ ਆਗੂਆਂ ਨੂੰ ਮਨਘੜਤ ਦੋਸ਼ ਪੱਤਰ ਅਤੇ ਦਾਗ਼ੀ ਸਿੱਖਿਆ ਅਧਿਕਾਰੀਆਂ ਨੂੰ ਸਰਕਾਰ ਦੇ ਫੈਸਲੇ ਦੇ ਉਲਟ ਜਾ ਕੇ ਸੇਵਾ ਵਿੱਚ ਵਾਧਾ ਦੇਣ, ਬੱਚਿਆਂ ਦੀਆਂ ਕਿਤਾਬਾਂ ਸਮੇਂ ਸਿਰ ਅਤੇ ਪੂਰੀਆਂ ਨਾ ਦੇਣ, 77 ਕਰੋਡ ਦੇ ਵਰਦੀ ਘੋਟਾਲੇ ਦੀ ਜਾਂਚ ਨਾ ਕਰਵਾਉਣ ਆਦਿ ਅਨੇਕਾਂ ਮਸਲੇ ਹੱਲ ਨਹੀਂ ਕੀਤੇ ਗਏ।
    ਇਸ ਮੌਕੇ ਹੋਰਨਾਂ ਤੋਂ ਜਗਦੀਪ ਸਿੰਘ ਭੱਦਲਵੱਡ, ਵਿਕਾਸ ਕੁਮਾਰ, ਭਾਰਤ ਭੂਸਨ, ਕੁਸ਼ਲ ਸਿੰਘੀ, ਮਨਜੀਤ ਸਿੰਘ ਬਖਤਗੜ੍ਹ, ਰਾਜਵਿੰਦਰ ਸਿੰਘ , ਜਤਿੰਦਰ ਸਿੰਘ ਜੋਤੀ,ਚਮਕੌਰ ਸਿੰਘ, ਅਵਤਾਰ ਸਿੰਘ, ਵਿਜੇ ਕੁਮਾਰ,ਕੁਲਦੀਪ ਸਿੰਘ, ਜਸਕਰਨ ਸਿੰਘ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!