ਨਵੀਂ ਦਿੱਲੀ (ਪੰਜ ਦਰਿਆ ਬਿਊਰੋ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਬੀਅਤ ਖ਼ਰਾਬ ਹੋਣ ਦੀ ਸੂਚਨਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਤੋਂ ਬੁਖ਼ਾਰ ਤੇ ਗਲ਼ੇ ‘ਚ ਖਰਾਸ਼ ਦੀ ਸ਼ਿਕਾਇਤ ਦੱਸ ਰਹੇ ਹਨ। ਕੋਰੋਨਾ ਦੇ ਲੱਛਣ ਵਰਗੀ ਸ਼ਿਕਾਇਤ ਕਾਰਨ ਹੁਣ ਉਨ੍ਹਾਂ ਨੂੰ ਟੈਸਟ ਕਰਵਾਉਣਾ ਪਵੇਗਾ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕੇਜਰੀਵਾਲ ਦਾ ਕੋਰੋਨਾ ਟੈਸਟ ਹੋਵੇਗਾ। ਇਹਤਿਆਤ ਵਜੋਂ ਮੁੱਖ ਮੰਤਰੀ ਦੀਆਂ ਕੱਲ੍ਹ ਦੁਪਹਿਰੋਂ ਬਾਅਦ ਦੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਰਵਿੰਦ ਕੇਜਰੀਵਾਲ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ।
ਦਿਖੇ ਸ਼ੁਰੂਆਤੀ ਲੱਛਣ
ਦੱਸ ਦੇਈਏ ਕਿ ਕੋਰੋਨਾ ਦੇ ਲੱਛਣਾਂ ‘ਚ ਬੁਖਾਰ ਆਉਣਾ ਤੇ ਗਲ਼ੇ ‘ਚ ਸ਼ਿਕਾਇਤ ਸ਼ੁਰੂਆਤੀ ਲੱਛਣ ਹਨ। ਇਹੀ ਲੱਛਣ ਕੇਜਰੀਵਾਲ ‘ਚ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਹੁਣ ਕੋਰੋਨਾ ਟੈਸਟ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਆਮ ਬੁਖਾਰ ਹੈ ਜਾਂ ਕੋਰੋਨਾ ਨਾਲ ਜੁੜਿਆ ਹੈ। ਹਾਲਾਂਕਿ ਫਿਲਹਾਲ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਰੱਖ ਰਹੀ ਹੈ।