?ਨਹੀਂ ਸੁਲਝਿਆ ਠੇਕਾ ਵਿਵਾਦ
?ਬਹੁਜਨ ਮੁਕਤੀ ਮੋਰਚਾ ਦੀ ਟੀਮ ਨੇ ਸ਼ੰਘਰਸ ਦਾ ਸਮਰਥਨ ਦਾ ਐਲਾਨ
ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਜਗਵੀਰ, ਕੁਲਦੀਪ)
ਸ਼ਰਾਬ ਦਾ ਠੇਕਾ ਰੱਖਣ ਵਿਰੋਧੀ ਸ਼ੰਘਰਸ ਕਮੇਟੀ ਹਿੰਮਤਪੁਰਾ ਦੀ ਅਗਵਾਈ ਚੱਲ ਰਿਹਾ ਪੱਕਾ ਮੋਰਚਾ 7ਵੇਂ ਦਿਨ ਚ ਦਾਖਿਲ ਹੋ ਗਿਆ ਹੈ। ਪਰ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਦੇ ਕੰਨ ਦੇ ਕੰਨ ਤੇ ਕੋਈ ਜੂੰ ਨਹੀਂ ਸਰਕ ਰਹੀ। ਪਰ ਮਿਹਨਤਕਸ਼ ਲੋਕ ਝੋਨੇ ਦੇ ਸ਼ੀਜਨ ਦੌਰਾਨ ਵੀ ਮੋਰਚਾ ਜਾਰੀ ਰੱਖਣਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਠੇਕਾ ਰੱਖਣ ਵਿਰੋਧੀ ਸ਼ੰਘਰਸ ਕਮੇਟੀ ਹਿੰਮਤਪੁਰਾ ਦੇ ਕਨਵੀਨਰ ਗੁਰਮੁੱਖ ਸਿੰਘ ਇਨਕਲਾਬੀ ਨੌਜ਼ਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ ਅੰਬੇਡਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਨੌਜਵਾਨ ਭਾਰਤ ਸਭਾ ਦੇ ਗੁਰਮੁੱਖ ਸਿੰਘ ਹਿੰਮਤਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਰਤਾਰ ਸਿੰਘ ਪੰਮਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਠੇਕੇਦਾਰਾਂ ਦੇ ਹੱਕ ਚ ਡੱਟਿਆ ਹੋਇਆ ਹੈ ਅਤੇ ਕਿਰਤੀ ਲੋਕ ਨਸ਼ਿਆਂ ਦੇ ਵਗਾਏ ਜਾ ਰਹੇ ਦਰਿਆ ਅੱਗੇ ਚੱਟਾਨ ਬਣਕੇ ਡੱਟੇ ਰਹਿਣਗੇ।
ਪੱਕੇ ਮੋਰਚੇ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਬਹੁਜਨ ਮੁਕਤੀ ਮੋਰਚਾ ਦੀ ਟੀਮ ਨੇ ਸ਼ੰਘਰਸ ਦਾ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ਬਹੁਜਨ ਕ੍ਰਾਂਤੀ ਮੋਰਚਾ ਦੇ ਸੁਰਿੰਦਰ ਸਿੰਘ ਰਿਆੜ ਨੇ ਕਿਹਾ ਕਿ ਆਰ ਐਸ ਐਸ ਦੇ ਲੁੱਕਵੇਂ ਅਜੰਡਿਆਂ ਤਹਿਤ ਮਜ਼ਦੂਰ ਬਸਤੀਆਂ ਚ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਹਨ। ਇੰਨ੍ਹਾਂ ਕੋਸ਼ਿਸ਼ਾਂ ਦੇ ਵਿਰੋਧ ਚ ਲੋਕਾਂ ਵੱਲੋਂ ਪੱਕਾ ਮੋਰਚਾ ਲਾ ਕੇ ਡੱਟ ਜਾਣਾ ਸ਼ੁੱਭ ਸ਼ਗਨ ਹੈ। ਇਸ ਮੌਕੇ ਸੁਖਮੰਦਰ ਸਿੰਘ ਜੀਤਾ ਸਿੰਘ ਰਾਮ ਲਾਲ ਜਗਸੀਰ ਸਿੰਘ ਕਰਮਜੀਤ ਕੌਰ ਵੀਰਪਾਲ ਕੌਰ ਜਸਵੀਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਲੋਕ ਹਾਜਰ ਸਨ।