ਰਜਨੀ ਵਾਲੀਆ, ਕਪੂਰਥਲਾ
ਹਵਾਵਾਂ ਦੇ ਵਿੱਚ ਘੁਲ ਗਈ ਜ਼ਹਿਰ,
ਗੰਦਲੇ ਪਾਣੀ ਨਾਲ ਭਰ ਗਈ ਨਹਿਰ।
ਹੁਣ ਆਵਣ ਨਾ ਫੁੱਲੋਂ ਖੁਸ਼ਬੋਈਆਂ,
ਨਈਂ ਚਿਤ ਕਰਦਾ ਜਾਵਾਂ ਬਾਗੀਂ ਠਹਿਰ।
ਮਤਲਬ ਦੇ ਸਭ ਭੁੱਖੇ ਨੇਂ ਰਿਸ਼ਤੇ,
ਰਿਸ਼ਤਿਆਂ ਤੇ ਨਿੱਤ ਹੋਵਣ ਕਹਿਰ।
ਘੁਟਨ ਘੁਟਨ ਹੈ ਆਪਣਿਆਂ ਬਿਨ,
ਤਾਂ ਈ ਹੰਝ ਨਹੀਂ ਸਕਦਾ ਨੈਣੀਂ ਠਹਿਰ।
ਵੇ ਹੁਣ ਬਿਨ ਤੇਰੇ ਇਕਲਾਪਾ ਡੰਗਦੈ,
ਵੱਢਣ ਨੂੰ ਖਾਂਦੈ ਏ ਆਇਆ ਪਹਿਰ।
ਪਏ ਸਰੂਆਂ ਜਏ ਹੁਣ ਮਰਨ ਨਿਰੰਤਰ,
ਪੁੜੀਆਂ ਵਿੱਚੋਂ ਖਾ ਖਾ ਕੇ ਜ਼ਹਿਰ।
ਆਈ ਕੈਸੀ ਰਾਤ ਏ ਕਾਲੀ ਬੋਲੀ,
ਤੇ ਕੈਸੀ ਚੜੀ ਏ ਸਿਖਰ ਦੁਪਹਿਰ।
ਵੇ ਸੁਪਨੇ ਵਿੱਚ ਰਾਤੀ ਤੁਰ ਗਈ ਸੀ,
ਰਜਨੀ ਆਪਣੇਂ ਸ਼ਹਿਰੋਂ ਤੇਰੇ ਸ਼ਹਿਰ।