17 C
United Kingdom
Sunday, June 21, 2026

More

    ਸਿੱਧੂ ਲਈ ‘ਆਪ’ ‘ਚ ਦਾਖਲਾ ਕੰਡਿਆਂ ‘ਤੇ ਤੁਰਨ ਬਰਾਬਰ ਹੋਵੇਗਾ

    ਉਨਟਾਰੀਊ / ਮਨਜੀਤ ਸਿੰਘ ਸਰਾਂ
    ਪੰਜਾਬ ਵਿਧਾਨ ਸਭਾ 2019 ਦੀਅਾਂ ਚੋਣਾਂ ਤੋ ਹੀ ਇਹ ਕਿਅਾਸ ਅਰਾਈਅਾਂ ਲਾਈਅਾਂ ਜਾ ਰਹੀਅਾਂ ਸਨ ਕਿ ਨਵਜੋਤ ਸਿੰਘ ਸਿੱਧੂ ਅਾਮ ਅਾਦਮੀ ਪਾਰਟੀ ਚ ਸ਼ਾਮਿਲ ਹੋ ਸਕਦੇ ਹਨ ਪਰ ੳੁਹ ਨਹੀ ਹੋਏ | ੳੁਹ ਕਾਂਗਰਸ ਚ ਚੋਣ ਲੜੇ ਤੇ ਮੰਤਰੀ ਵੀ ਬਣੇ ਪਰ ਕੋਈ ਮਨ ਪਸੰਦ ਮਹਿਕਮਾ ਨਾਂ ਮਿਲਣ ਤੇ ਸਿੱਧੂ ਤੇ ਕੈਪਟਨ ਦੀ ਅਾਪਸ ਚ ਖੜਕ ਪਈ | ਸਿੱਧੂ ਪਾਸੇ ਹੋ ਗਿਅਾ ਤੇ ਲੋਕ ਸੋਚਣ ਲੱਗ ਪਏ ਸਨ ਕਿ ਕਿਸੇ ਵੀ ਸਮੇ ਪਾਰਟੀ ਚੋਂ ਛੁੱਟੀ ਹੋ ਸਕਦੀ ਹੈ ਪਰ ਨਹੀ ਹੋਈ ਕਿੳੁਕਿ ਕੈਪਟਨ ਦੇ ਚਾਹੁਣ ਤੇ ਵੀ ਪਾਰਟੀ ਹਾਈਕਮਾਂਡ ਨਾਂ ਮੰਨੀ ਪਰ ਕੈਪਟਨ ਤੇ ਸਿੱਧੂ ਦੋਵੇ ਹੀ ਅਾਪਣੀ ਅਾਪਣੀ ਗੱਲ ਤੇ ਅੜੇ ਰਹੇ |
    ਹੁਣ ਪੰਜਾਬ ਵਿਧਾਨ ਸਭਾ 2024 ਦੀਅਾਂ ਅਾ ਰਹੀਅਾਂ ਚੋਣਾਂ ਦੇ ਨੇੜੇ ਅਾਉਣ ਤੇ ਫਿਰ ਸਿੱਧੂ ਦਾ ਬਜਾਰ ਗਰਮ ਹੋ ਗਿਅਾ ਹੈ | ਮੀਡੀਅਾ ਨੇ ਫਿਰ ੳੁਛਾਲ ਦਿੱਤਾ ਕਿ ੳੁਹ ਹੁਣ ਅਾਮ ਅਾਦਮੀ ਪਾਰਟੀ ਚ ਸ਼ਾਮਿਲ ਹੋਣ ਜਾ ਰਹੇ ਹਨ | ਜੋ ਸਿੱਧੂ ਲਈ ਕੋਈ ਸੌਖੀ ਗੱਲ ਨਹੀ ਹੈ | ਬੇਸ਼ੱਕ ‘ ਅਾਪ ‘ ਵਾਲੇ ਸਿੱਧੂ ਨੂੰ ਸੱਦਾ ਤਾਂ ਦੇ ਰਹੇ ਹਨ ਕਿ ਅਾ ਜਾਉ ਪਰ ੳੁਸ ਨੂੰ ਕਦੇ ਦਿਲੋਂ ਨਹੀ ਕਬੂਲਿਅਾ ਜਾਵੇਗਾ | ਇਹ ਗੱਲ ਸਿੱਧੂ ਵੀ ਭਲੀਭਾਂਤ ਜਾਣਦੇ ਹਨ |
    ਸਿੱਧੂ ਸਾਹਿਬ ਇੱਕੋ ਸ਼ਰਤ ਤੇ ਪਾਰਟੀ ਚ ਜਾਣਗੇ ਕਿ ਪਾਰਟੀ ਨੂੰ ਜੇ ਬੁਹਮੱਤ ਮਿਲਦਾ ਹੈ ਤਾਂ ੳੁਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਪਰ ਇਹ ਗੱਲ ‘ ਅਾਪ ‘ ਦੇ ੳੁਨਾਂ ਅਾਗੂਅਾਂ ਨੂੰ ਮੰਨਜੂਰ ਨਹੀ ਹੋਵੇਗੀ ਜੋ ਸਿਰਫ ਮੁੱਖ ਮੰਤਰੀ ਦਾ ਸੁਪਨਾ ਪਾਲੀ ਬੈਠੇ ਹਨ | ਇਸੇ ਲਾਲਚ ਕਰਕੇ ਤਾਂ ਛੋਟੇਪੁਰ ਤੇ ਖਹਿਰਾ ਦੀਅਾਂ ਬਲੀਅਾਂ ਦਿੱਤੀਅਾਂ ਗਈਅਾਂ | ਨਹੀ ਤਾਂ ਹੁਣ ਨੂੰ ਪੰਜਾਬ ਚ ‘ ਅਾਪ ‘ ਦੀ ਸਰਕਾਰ ਨਾਂ ਹੁੰਦੀ | ਫੇਰਭਲਾ ੳੁਹ ਸਿੱਧੂ ਨੂੰ ਮੱਖ ਮੰਤਰੀ ਕਿਵੇ ਦੇਖਣਗੇ ?
    ਭਗਵੰਤ ਮਾਨ ਨੂੰ ਜਦੋ ਵੀ ਮੀਡੀਅਾ ਪੁੱਛਦਾ ਹੈ ਕਿ ਜੇਕਰ ਸਿੱਧੂ ‘ ਅਾਪ ‘ ਚ ਸ਼ਾਮਲ ਹੁੰਦੇ ਹਨ ਤਾਂ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਸਿੱਧੂ ਹੀ ਹੋਣਗੇ. ? ਜਿਸ ਦਾ ੳੁਹ ਇਹੀ ਜਵਾਬ ਦਿੰਦੇ ਹਨ ਕਿ ਪਹਿਲਾਂ ਪਾਰਟੀ ਚ ਅਾ ਜਾਣ ਤੇ ਚੋਣ ਜਿੱਤਣ | ਜੇਕਰ ਪਾਰਟੀ ਬੁਹਮੱਤ ਹਾਸਿਲ ਕਰਦੀ ਤਾਂ ਇਹ ਹਾਈਕਮਾਂਡ ਤੈਅ ਕਰੇਗੀ ਕਿ ਮੱਖ ਮੰਤਰੀ ਕੌਣ ਹੋਵੇਗਾ ? ਭਾਵ ਸਭ ਤੋ ਪਹਿਲਾਂ ਮਾਨ ਸਾਹਿਬ ਨਹੀ ਚਾਹੁਣਗੇ ਕਿ ਸਿੱਧੂ ਮੁੱਖ ਮੰਤਰੀ ਬਣਨ ਕਿੳੁਕਿ ਇਹੀ ਸੁਪਨਾ ਤਾਂ ਮਾਨ ਸਾਹਿਬ ਕਈ ਸਾਲਾਂ ਤੋ ਸਜਾਈ ਬੈਠੇ ਹਨ |


    ਸਿੱਧੂ ਸਾਹਿਬ ਇਮਾਨਦਾਰ ਨੇਤਾ ਹਨ ਤੇ ਕੰਮ ਕਰਨ ਦੀ ਲਗਨ ਵੀ ਹੈ ਪਰ ੳੁਹ ਸੁਭਾਅ ਦੇ ਬੁਹਤ ਹੀ ਗਰਮ ਤੇ ਬੜਬੋਲੇ ਹਨ | ਜਲਦੀ ਗਰਮ ਹੋ ਜਾਂਦੇ ਹਨ ਤੇ ਕਿਸੇ ਦੀ ਧਰੀ ਧਰਾਈ ਨਹੀ ਰਹਿਣ ਦਿੰਦੇ | ਸ਼ਾਇਦ ਇਹੀ ੳੁਨਾਂ ਦੀ ਕੰਮਜੋਰੀ ਵੀ ਹੈ | ਇਹੀ ਕਾਰਣ ਹੈ ਕਿ ‘ ਆਪ ‘ ਚ ੳੁਨਾ ਦਾ ਸਫਰ ਕੰਡਿਅਾਂ ਤੇ ਚੱਲਣ ਬਰਾਬਰ ਹੋਵੇਗਾ | ਦੂਜੇ ਪਾਸੇ ਜੇ ੳੁਹ ਪਾਰਟੀ ਚ ਸ਼ਾਮਿਲ ਹੁੰਦੇ ਹਨ ਤਾਂ ਹਾਈਕਮਾਂਡ ਤੋ ਲਿਖਤ ਵਾਅਦਾ ਲੈ ਕੇ ਹੀ ਸ਼ਾਮਲ ਹੋਣਗੇ | ਰਹੀ ਗੱਲ ‘ ਅਾਪ ‘ ਦੀ ਕਿ ੳੁਹ ਵੀ ਸਿੱਧੂ ਨੂੰ ਨਾਲ ਲੈ ਕੇ ਚੱਲਣ ਨਹੀ ਤਾਂ ਦੁਬਾਰਾ ਮੌਕਾ ੳੁਸ ਨੂੰ ਵੀ ਨਸੀਬ ਨਹੀ ਹੋਵੇਗਾ | ਬਾਕੀ ਅਜੇ ਬੁਹਤ ਸਮਾਂ ਪਿਅਾ ਹੈ | ਇਹ ਸਿਅਾਸਤ ਪਿਅਾਰੇ….. ਕੁੱਝ ਵੀ ਹੋ ਸਕਦਾ ਹੈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!