3.4 C
United Kingdom
Sunday, March 8, 2026

More

    ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਵੱਲੋਂ ਐੱਨ.ਐੱਚ.ਐੱਸ. ਨੂੰ 25000 ਪੌਂਡ ਦਾਨ ਰਾਸ਼ੀ ਭੇਂਟ

    ?ਭਗਤ ਪੂਰਨ ਸਿੰਘ ਜੀ ਦੀ ਯਾਦ ‘ਚ ਇਸ ਮੁਹਿੰਮ ਦਾ ਹਿੱਸਾ ਬਣ ਕੇ ਆਤਮਿਕ ਖੁਸ਼ੀ ਮਿਲੀ- ਜਗਰਾਜ ਸਿੰਘ ਸਰਾਂ

    ?ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਸਮੂਹ ਦਾਨੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਕੱਲ੍ਹ ਮਾਨਵਤਾ ਦੇ ਦਰਦੀ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਨ ਸੀ। ਇਸ ਦਿਹਾੜੇ ਨੂੰ ਸਮਰਪਿਤ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਵੱਲੋਂ ਇੱਕ ਚੈਰਿਟੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਜਿਸ ਤਹਿਤ ਬਰਤਾਨਵੀ ਰਾਸ਼ਟਰੀ ਸਿਹਤ ਸੇਵਾਵਾਂ ਲਈ 25000 ਪੌਂਡ ਦਾਨ ਰਾਸ਼ੀ ਇਕੱਠੀ ਕੀਤੀ ਜਾਣੀ ਸੀ। ਸੰਸਥਾ ਦੇ ਪ੍ਰਧਾਨ ਜਗਰਾਜ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਸਮੂਹ ਵਲੰਟੀਅਰ ਸਾਥੀਆਂ ਤੇ ਸੰਗਤਾਂ ਵੱਲੋਂ ਆਪੋ ਆਪਣੇ ਪੱਧਰ ‘ਤੇ ਦੌੜ ਕੇ ਜਾਂ ਤੁਰ ਕੇ ਇਸ ਮੁਹਿੰਮ ਦਾ ਹਿੱਸਾ ਬਣਿਆ ਗਿਆ। ਨਾਲ਼ ਦੀ ਨਾਲ਼ ਇਸ ਮੁਹਿੰਮ ਲਈ ਦਾਨ ਰਾਸ਼ੀ ਵੀ  ਇਕੱਤਰ ਕੀਤੀ ਜਾਂਦੀ ਰਹੀ। ਜਿਸਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਮਹਿਜ ਕੁਝ ਦਿਨਾਂ ਵਿੱਚ ਹੀ ਆਪਣੇ 25000 ਪੌਂਡ ਦੇ ਟੀਚੇ ਨੂੰ ਸਰ ਕਰ ਲਿਆ। ਪ੍ਰਧਾਨ ਜਗਰਾਜ ਸਿੰਘ ਸਰਾਂ ਨੇ ਈਲਿੰਗ ਹਸਪਤਾਲ ਜਾ ਕੇ ਸਟਾਫ ਦੇ ਨੁਮਾਇੰਦਿਆਂ ਪ੍ਰੋ. ਜਸਪਾਲ ਸਿੰਘ ਕੂਨਰ, ਹਰਮਨਦੀਪ ਸਿੰਘ, ਲੀਜਾ ਨਾਇਟ, ਜੋ ਪਾਲ, ਸਟੀਵ ਵਾਟਕਿਨਜ ਨੂੰ 25000 ਪੌਂਡ ਦਾ ਚੈੱਕ ਸਪੁਰਦ ਕੀਤਾ।

    ਪ੍ਰੋ. ਜਸਪਾਲ ਸਿੰਘ ਕੂਨਰ ਤੇ ਲੀਜਾ ਨਾਇਟ ਨੇ ਪਿੰਗਲਵਾੜਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਰਾਸ਼ੀ ਨਾਲ ਈਕੋ ਕਾਰਡੀਓਗਰਾਮ ਮਸ਼ੀਨ ਖਰੀਦੀ ਜਾਵੇਗੀ। ਜਿਸ ਦੀ ਵਰਤੋਂ ਕੋਰੋਨਾ ਤੋਂ ਪੀੜਤ ਹੋ ਕੇ ਤੰਦਰੁਸਤ ਹੋਏ ਲੋਕਾਂ ਦੇ ਦਿਲਾਂ ਦੀ ਸਕੈਨਿੰਗ ਲਈ ਵਰਤੋਂ ਵਿੱਚ ਲਿਆਂਦੀ ਜਾਵੇਗੀ। ਇਸ ਮਸ਼ੀਨ ਨੂੰ ਈਲਿੰਗ, ਹੇਜ, ਹੰਸਲੋ, ਬਰੈਂਟ ਤੇ ਹੈਰੋਅ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸੇਵਾਵਾਂ ਦੇਣ ਲਈ ਵਰਤਿਆ ਜਾਵੇਗਾ। ਇਸ ਸਮੇਂ ਜਗਰਾਜ ਸਿੰਘ ਸਰਾਂ ਦੇ ਨਾਲ ਸੁਸਾਇਟੀ ਦੇ ਟਰੱਸਟੀ ਸੁਖਦੇਵ ਸਿੰਘ ਸੰਧਾਵਾਲੀਆ, ਮੀਤ ਪ੍ਰਧਾਨ ਜੋਰਾਵਰ ਸਿੰਘ ਰਾਏ, ਮਨਜੀਤ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

    ਚੈਰਿਟੀ ਵਾਕ ਵਿੱਚ ਹਿੱਸਾ ਲੈ ਕੇ ਦਾਨ ਰਾਸ਼ੀ ਇਕੱਠੀ ਕਰਨ ਵਾਲਿਆਂ ਵਿੱਚੋਂ ਸੈਮ ਭੱਲਾ, ਕੁਲਵੰਤ ਸਿੰਘ ਗਰਚਾ, ਹਰਪ੍ਰੀਤ ਸਿੰਘ ਸੰਘਾ, ਮਨਜੀਤ ਸਿੰਘ ਰਾਏ ਵੀ ਉਚੇਚੇ ਤੌਰ ‘ਤੇ ਪਹੁੰਚੇ। ਜਗਰਾਜ ਸਿੰਘ ਸਰਾਂ ਨੇ ਹਸਪਤਾਲ ਸਟਾਫ ਨੂੰ ਯਕੀਨ ਦੁਆਇਆ ਕਿ ਇਸ ਮੁਹਿੰਮ ਦੌਰਾਨ ਆਉਣ ਵਾਲੀ ਵਾਧੂ ਰਾਸ਼ੀ ਵੀ ਜਲਦੀ ਹੀ ਸਪੁਰਦ ਕੀਤੀ ਜਾਵੇਗੀ ਤਾਂ ਕਿ ਸੰਗਤਾਂ ਵੱਲੋਂ ਮਾਨਵਤਾ ਦੇ ਭਲੇ ਲਈ ਦਿੱਤੇ ਦਸਵੰਧ ਨੂੰ ਲੇਖੇ ਲਾਇਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!