ਅੰਨੇਵਾਹ ਕੱਟੀ ਜਾਂਦੇ ਨੇ ਰੁੱਖ।
ਕੁਝ ਵੀ ਨਾ ਸੋਚਦਾ ਏ ਮਨੁੱਖ।
ਜੰਗਲ ਕੱਟ ਕੱਟ ਪੈਸੇ ਕਮਾਵੇ,
ਨਾਲੇ ਭਾਲਦਾ ਛਾਵਾਂ ਦੇ ਸੁੱਖ ।
ਪੰਛੀਆਂ ਨੂੰ ਘਰੋਂ ਬੇਘਰ ਕਰੇ,
ਉਹ ਕੀਹਨੂੰ ਜਾ ਦੱਸਣ ਦੁੱਖ ।
ਅਗਲੀ ਪੀੜ੍ਹੀ ਨੇ ਹੈ ਸੋਚਣਾ,
ਸਾਡੇ ਮਿੱਤਰ ਨੇ ਹੈ ਇਹ ਰੁੱਖ।
ਕੁੱਖ ਤੇ ਰੁੱਖ ਹਲੇ ਵੀ ਸੰਭਾਲੋ,
ਨਹੀਂ ਸਭ ਕੁਝ ਜਾਣਾ ਹੈ ਮੁੱਕ।
ਸਾਡੇ ਸਾਹਾਂ ਦੇ ਲਈ ਦੋਸਤੋ,
ਆਕਸੀਜਨ ਛੱਡਦੇ ਨੇ ਰੁੱਖ।
ਛਾਵਾਂ ਤੇ ਇਹ ਫਲ ਵੀ ਦਿੰਦੇ,
ਨਾ ਬੰਦੇ ਕਰੀ ਜਾ ਵੱਢ ਟੁੱਕ।
ਜੜੀ ਬੂਟੀਆਂ ਦੇ ਨਾਲ ਵੀਰੋ,
ਸਾਡੇ ਕੱਟੇ ਜਾਦੇ ਨੇ ਕਈ ਦੁੱਖ।
ਵਾਤਾਵਰਣ ਦੇ ਇਹ ਖਜ਼ਾਨੇ ,
“ਸੱਤੀ” ਤਾਂ ਹੀ ਜਿਉਂਦਾ ਮਨੁੱਖ ।
ਸੱਤੀ ਉਟਾਲਾਂ ਵਾਲਾ
ਨੇੜੇ ਜਾਡਲਾ (ਸ਼.ਭ.ਸਿੰਘ ਨਗਰ)