3.1 C
United Kingdom
Sunday, March 8, 2026

More

    ਲੰਡਨ ਵਿੱਚ ਯੁੱਧ ਸਮਾਰਕ ਦੀ ਭੰਨਤੋੜ ਦੀਆਂ ਅਫਵਾਹਾਂ ਨੂੰ ਪੁਲਿਸ ਨੇ ਨਕਾਰਿਆ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

    ਲੰਡਨ ਪੁਲਿਸ ਨੇ ਪ੍ਰਦਰਸ਼ਨ ਕਰਦੇ ਲੋਕਾਂ ਦੁਆਰਾ ਵਾਈਟਹਾਲ ਸਥਿਤ ਯੁੱਧ ਯਾਦਗਾਰ ਦੀ ਭੰਨਤੋੜ ਦੀਆਂ ਅਫਵਾਹਾਂ ਨੂੰ ਨਕਾਰਿਆ ਹੈ। ਬੀਤੇ ਦਿਨ ਸੈਂਟਰਲ ਲੰਡਨ ਵਿਚ ਹਜ਼ਾਰਾਂ ਲੋਕ ਮਿਨੀਆਪੋਲਿਸ ਵਿਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਵਿਚ ਪੁਲਿਸ ਦੀ ਬੇਰਹਿਮੀ ਦੇ ਵਿਰੋਧ ਵਿਚ ਇਕੱਠੇ ਹੋਏ ਸਨ ਤੇ ਇਸ ਸੰਬੰਧ ਵਿੱਚ ਹਾਈਡ ਪਾਰਕ ਵਿਚ ਪੁਲਿਸ ਦੁਆਰਾ ਸਿਰਫ 13 ਗਿਰਫਤਾਰੀਆਂ ਅਤੇ ਹਿੰਸਾ ਦੇ ਕੁਝ ਮਾਮਲੇ ਸਾਹਮਣੇ ਆਏ ਸਨ। ਪਰ ਇੱਥੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਵ੍ਹਾਈਟਹਾਲ ਵਿਚ ਸੈਨੋਟੈਫ਼ ਦੀ ਭੰਨਤੋੜ ਦੀਆਂ ਅਫਵਾਹਾਂ ਫੈਲ ਰਹੀਆਂ ਸਨ। ਪਰ ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ “ਸਾਨੂੰ ਕਿਸੇ ਨੁਕਸਾਨ ਬਾਰੇ  ਨਹੀਂ ਪਤਾ ਹੈ” ਅਤੇ ਇਸ ਯਾਦਗਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਨਾਲ ਜੁੜੀ ਜੋ ਤਸਵੀਰ ਸੋਸਲ ਮੀਡੀਆ ਤੇ ਦਿਖਾਈ ਜਾ ਰਹੀ ਸੀ ਉਹ ਅਸਲ ਵਿਚ 2011 ਵਿਚ ਹੋਏ ਇੱਕ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!