10.9 C
United Kingdom
Sunday, September 6, 2026

More

    ਸੰਤ ਨਿਰੰਕਾਰੀ ਮਿਸ਼ਨ ਸ਼ਾਖਾ ਰਈਆ ਵੱਲੋਂ ਮਾਸਕ ਵੰਡੇ ਗਏ

    ਅੰਮ੍ਰਿਤਸਰ (ਰਾਜਿੰਦਰ ਰਿਖੀ)

    ਸੰਤ ਨਿਰੰਕਾਰੀ ਮਿਸ਼ਨ ਸ਼ਾਖਾ ਰਈਆ ਵੱਲੋ ਮਾਸਕ ਵੰਡਦੇ ਹੋਏ ਡਾ. ਸੁਖਵੰਤ ਸਿੰਘ, ਕੁਲਵਿੰਦਰ ਸਿੰਘ ਨਾਲ ਹਨ ਸੰਦੀਪ ਸਿੰਘ ਭਲਾਈਪੁਰ ਅਤੇ ਹੋਰ।


    ਕੋਰੋਨਾ ਵਾਇਰਸ ਦੇ ਚੱਲਦੇ ਜਿਥੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ ਉਥੇ ਹੀ ਧਾਰਮਿਕ ਸੰਸਥਾ ਸੰਤ ਨਿਰੰਕਾਰੀ ਮਿਸ਼ਨ ਦੀ ਰਈਆ ਸ਼ਾਖਾ ਨੇ ਰਈਆ ਵਿੱਚ ਖੁਦ ਬਣਾਏ ਮਾਸਕ ਲੋਕਾਂ ਨੂੰ ਵੰਡੇ। ਇਸ ਤੋ ਪਹਿਲਾਂ ਇਸ ਸੰਸਥਾ ਨੇ ਸੈਂਕੜੇ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਸੀ। ਰਈਆ ਦੇ ਫੇਰੂਮਾਨ ਰੋਡ ਅਤੇ ਬੈਕਾਂ ਚ ਆਏ ਲੋਕਾਂ ਨੂੰ 1200 ਦੇ ਕਰੀਬ ਮਾਸਕ ਵੰਡੇ ਅਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਸ਼ੋਸ਼ਲ ਡਿਸਟੈਂਸ, ਮੂੰਹ ਤੇ ਮਾਸਕ ਤੇ ਸੇਨੀਟਾਇਜਰ ਰੱਖਣ ਲਈ ਵੀ ਜਾਗਰੂਕ ਕੀਤਾ। ਨਗਰ ਪੰਚਾਇਤ ਰਈਆ ਦੇ ਸਫਾਈ ਸੇਵਕਾਂ ਨੂੰ ਵੀ ਮਾਸਕ ਵੰਡੇ ਗਏ। ਰਈਆ ਬ੍ਰਾਂਚ ਦੇ ਮੁੱਖੀ ਡਾ. ਸੁਖਵੰਤ ਸਿੰਘ ਨੇ ਦਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਮਾਤਾ ਸੁਦੀਕਸ਼ਾ ਜੀ ਦੀ ਅਗਵਾਈ ‘ਚ ਅਸੀ ਸਾਰੇ ਸਮਾਜ ਸੇਵਾ ਕਰ ਰਹੇ ਹਾਂ।ਇਸ ਮੌਕੇ ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਮਨਿੰਦਰ ਸਿੰਘ ਬਲਵਿੰਦਰ ਕੁਮਾਰ, ਸਤਿੰਦਰ ਗਿਲ, ਗੁਰਵਿਸ਼ਾਲ ਹੈਪੀ, ਅਵਤਾਰ ਸਿੰਘ, ਪ੍ਰਦੀਪ ਗਿਲ, ਡਾ. ਕੁਲਵਿੰਦਰ ਸਿੰਘ, ਬਲਦੇਵ ਸਿੰਘ ਆਦਿ ਸੇਵਾਦਾਰ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!