ਤਰਲੇ ਕਰ ਕਰ ਥੱਕ ਗਏ ਹਾਂ
ਝੋਲੀਆ ਅੱਡ ਅੱਡ ਅੱਕ ਗਏ ਹਾਂ
ਓ ਸਾਡੀਆਂ ਕਿਸੇ ਨਾ ਲਈਆਂ ਸਾਰਾਂ
ਕੁੱਝ ਨਹੀਂ ਦੇਣਾ ਸਰਕਾਰਾਂ ਨੇ, ਕਰਲੇ ਆਪੇ ਜੂਨ ਗੁਜ਼ਾਰਾ
ਨਾ ਤੱਕੜੀ ਨਾ ਪੰਜੇ ਵਾਲਾ,ਵੇਹੜੇ ਸਾਡੇ ਵੜਿਆ
ਵੋਟਾਂ ਵੇਲੇ ਮੂਹਰੇ ਹੋ ਕੇ, ਦਰ ਸਾਡੇ ਜੋ ਖੜਿਆ
ਨਾ ਹਾਥੀ ਨਾ ਆਪ ਵਾਲਿਆ, ਕੀਤੀਆਂ ਕੋਈ ਵਿਚਾਰਾਂ
ਕੁੱਝ ਨਹੀਂ ਦੇਣਾ ਸਰਕਾਰਾਂ ਨੇ……..
ਚੜਕੇ ਨਿੱਤ ਸਟੇਜਾਂ ਉੱਤੇ, ਜਿੰਨਾ ਖਾਤਰ ਗਾਉਂਦੇ ਰਹੇ
ਉਹ ਹੁਣ ਝੂਠੇ ਲਾਰਿਆਂ ਦੇ ਨਾਲ, ਆਪਣਾ ਟੇਮ ਟਪਾਉਂਦੇ ਰਹੇ
ਮਿੱਟੀ ਦੇ ਮੁੱਲ ਕਰਤਾ ਸਾਨੂੰ ਝੂਠੇ, ਇਹ ਕਿਰਦਾਰਾਂ
ਕੁੱਝ ਨਹੀਂ ਦੇਣਾ ਸਰਕਾਰਾਂ ਨੇ……
ਕੁੱਝ ਦਿਨ ਮਗਰੋਂ ਮੋਦੀ ਜੀ ਵੀ,ਮਨ ਕੀ ਬਾਤ ਸੁਣਾ ਜਾਂਦੇ
ਅਜਗਰ ਜਿੱਡੇ ਝੂਠੇ ਮੂਠੇ, ਸਭ ਨੂੰ ਲਾਰੇ ਲਾ ਜਾਂਦੇ
ਅੱਕਿਆ ਪਿਆ ਏ ਮੁਲਕ ਬੁੜੇ ਤੇ, ਲੈਂਦਾ ਏ ਫਟਕਾਰਾਂ
ਕੁੱਝ ਨਹੀਂ ਦੇਣਾ ਸਰਕਾਰਾਂ ਨੇ……
ਆਉਣ ‘ਮੀਤ’ ਸਮਾ ਦੁਬਾਰਾ, ਸਭ ਨੂੰ ਖਰੀ ਸੁਣਾਵਾਂਗੇ
ਵੋਟਾਂ ਵੇਲੇ ਕੱਲਾ ਕੱਲਾ, ਵਾਹਣੋ ਵਾਹੁਣ ਪਾਵਾਂਗੇ
ਜਦੋਂ ਕਿਰਤੀਆਂ ਵੇਹੜੇ ਪੈਣਾ, ਸੂਰਜ ਦਾ ਚਮਕਾਰਾ
ਕੁੱਝ ਨਹੀਂ ਦੇਣਾ ਸਰਕਾਰਾਂ ਨੇ, ਕਰਲੇ ਆਪੇ ਜੂਨ ਗੁਜ਼ਾਰਾ
ਲੇਖਕ ਮੀਤ ਮਨਤਾਰ
?9877093936