ਸਿੱਕੀ ਝੱਜੀ ਪਿੰਡ ਵਾਲਾ (ਇਟਲੀ)

ਪੰਜਾਬੀ ਸੱਭਿਆਚਰ ਦੇ ਵਿਹੜੇ ਚ ਖਿੜੇ ਫੁੱਲਾਂ ਵਾਂਗ ਮਹਿਕਦੇ ਗੁਲਾਬ ਦਾ ਨਾਮ ਜਿਸ ਨੂੰ ਗੀਤਕਾਰੀ ਚ ਦਵਿੰਦਰ ਬੈਨੀਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਕੱਲ੍ਹ ਖੂਬ ਚਰਚਾ ਹੈ। ਆਪਣੀ ਕਲਮ ਰਾਂਹੀ ਗੀਤਕਾਰ ਦਵਿੰਦਰ ਬੈਨੀਪਾਲ ਨੇ ਜਿੰਨੇ ਵੀ ਗੀਤ ਲਿਖੇ ਉਨਾਂ ਗੀਤਾਂ ਵਿਚੋਂ ਬਹੁਤ ਸਾਰੇ ਗੀਤਾਂ ਨੇ ਦਰਸ਼ਕਾਂ ਦੇ ਦਿਲਾਂ ਚ ਥਾਂ ਬਣਾਈ। ਕੇ ਅੈਸ ਮੱਖਣ ਦੇ ਗਾਏ ਗੀਤ “ਸਾਡਾ ਪੁੱਛ ਨਾ ਯਾਰਾ ਹਾਲ ਹਾਲ ਹੁਣ ਪਹਿਲਾਂ ਵਰਗਾ ਨਹੀਂ”,ਅਰਜਨ ਲਾਡਲਾ ਦਾ ਗੀਤ ਮਿਸ ਕਰਦਾ, ਅੰਗਰੇਜ ਅਲੀ ਦੇ ਗੀਤ “ਤੈਨੂੰ ਫਿਰ ਪਤਾ ਲੱਗੂ” ਦੁਰਗਾ ਰੰਗੀਲਾ ਪਿੱਠ ਤੇ ਵਾਰ 2 ਜਿਹੇ ਅਨੇਕਾਂ ਸੁਪਰਹਿੱਟ ਗੀਤ ਲਿਖਣ ਵਾਲੇ ਦਵਿੰਦਰ ਬੈਨੀਪਾਲ ਦੀ ਲੇਖਣੀ ਅੈਸੀ ਕਮਾਲ ਹੈ ਕਿ ਦਿਲਾਂ ਚ ਘਰ ਕਰ ਜਾਂਦੀ ਏ। ਮਿੱਠਬੋਲੜੇ ਸੁਭਾਅ ਦੇ ਮਾਲਿਕ ਗੀਤਕਾਰ ਦਵਿੰਦਰ ਬੈਨੀਪਾਲ ਕਨੇਡਾ ਦੇ ਪ੍ਰਸਿੱਧ ਅੰਤਰਾਸ਼ਟਰੀ ਪੰਜਾਬੀ ਚੈਨਲ ਪ੍ਰਈਮ ਏਸ਼ੀਆ ਤੇ ਪਿਛਲੇ ਲੰਮੇਂ ਸਮੇਂ ਤੋਂ ਟੀਵੀ ਅੈਂਕਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਹਨੀਂ ਦਿਨੀਂ ਗੀਤਕਾਰ ਦਵਿੰਦਰ ਬੈਨੀਪਾਲ ਦੀ ਕਲਮ ਦਾ ਲਿਖਿਆ ਗੀਤ ਜੋ ਕਿ ਗਾਇਕ “ਸੁਖਦੇਵ ਚਾਹਲ” ਨੇ ਗਾਇਆ ਹੈ ਪ੍ਰਸਿੱਧ ਸੰਗੀਤਕਾਰ ਪ੍ਰਿੰਸ ਘੁੰਮਣ ਦੇ ਸੰਗੀਤ ਚ ਸ਼ਿੰਗਾਰੇ ਇਸ ਗੀਤ ਦਾ ਵੀਡੀਓ ਜੇ ਸੀ ਧਨੋਆ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਫਿਲਮਾਇਅਾ ਗਿਆ ਹੈ। ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਸਿਫਤ ਬਿਆਨ ਕਰਦਾ ਇਹ ਗੀਤ ਕਨੇਡਾ ਰਹਿਣ ਵਾਲੇ ਹਰ ਪੰਜਾਬੀ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਆਸ ਕਰਦੇ ਹਾਂ ਕਿ ਇਸੇ ਤਰਾਂ ਆਉਣ ਵਾਲੇ ਸਮੇਂ ਚ ਵੀ ਗੀਤਕਾਰ ਦਵਿੰਦਰ ਬੈਨੀਪਾਲ ਆਪਣੇ ਸਰੋਤਿਆਂ ਦੀ ਝੋਲੀ ਚ ਸਾਫ ਸੁਥਰੇ ਗੀਤ ਪਾਉਂਦੇ ਰਹਿਣਗੇ।
