ਓਟਾਵਾ -(ਬਾਜਵਾ )

ਅੱਜ ਮਹਾਂਮਾਰੀ ਦੇ ਹਲਾਤਾਂ ਦੀ ਤਰਜਮਾਨੀ ਕਰਦੇ ਮਿਊਜਿਕ ਵੀਡਿਓ ਦੀ ਅਮਰੀਕਾ ਅਤੇ ਕਨੇਡਾ ਵਿੱਚ ਭਰਪੂਰ ਚਰਚਾ ਵਿੱਚ ਹੈ ।ਇਸ ਗੀਤ “ਰੰਗ ਨਿਆਰੇ ਕੁਦਰਤ ਦੇ “ਵਿੱਚ ਗਿਆਨ ਤੇ ਵਿਗਿਆਨ,ਧਰਮ ,ਸਿੱਖ ਧਰਮ ਵਿੱਚ ਲੰਗਰ ਦੀ ਸੇਵਾ ਦੀ ਗੱਲ ਕੀਤੀ ਗਈ ਹੈ ।ਇੱਕ ਵਾਰ ਫਿਰ ਤੋ ਬਾਬਾ ਦੀ ਇੰਟਰਪ੍ਰਾਈਜਜ ਕਨੇਡਾ ਤੇ ਸ਼ਾਰੰਗ ਸਟੂਡੀਓ ਦੀ ਇਸ ਕੋਸ਼ਿਸ਼ ਨੂੰ ਰੇਡੀਓ ਟੀਵੀ ਚੈੱਨਲਾਂ ਦੇ ਸ਼ਿੰਗਾਰ ਬਣੇ ਗੀਤ ਨੂੰ ਸ੍ਰੋਤਿਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਬੁਲੰਦ ਆਵਾਜ ਦੇ ਮਾਲਿਕ ਗਾਇਕ ਤੇ ਗੀਤਕਾਰ ਬਲਜਿੰਦਰ ਸੇਖਾ ਨੇ ਇਸ ਨੂੰ ਅਵਾਜ ਦਿੱਤੀ ਹੈ ।ਜਦਿਕ ਇਸ ਦਾ
ਸੰਗੀਤ ਰਣਜੀਤ ਸਿੰਘ ਗਿੱਲ ਬਰਨਾਲਾ ਨੇ ਦਿੱਤਾ ਹੈ ।ਵੀਡਿਓਗੁਰਲਵਲੀਨ ਗਿੱਲ ਸ਼ਾਰੰਗ ਸਟੂਡੀਓ ਬਰਨਾਲਾ ਤੇ ਡਾਲਾ ਫਿਲਮਜ ਦੇ ਨਿਰਲੇਪ ਗਿੱਲ ਕਨੇਡਾ ਨੇ ਕੀਤਾ ਹੈ ।ਸਾਡੇ ਨਾਲ ਗੱਲਬਾਤ ਕਰਦੇ ਬਲਜਿੰਦਰ ਸੇਖਾ ਨੇ ਸ੍ਰੋਤਿਆਂ ਨੂੰ ਅਪੀਲ ਕੀਤੀ ਉਹ ਸਾਫ ਸੁਥਰੀ ਗਾਇਕੀ ਨੂੰ ਪਿਆਰ ਸਤਿਕਾਰ ਦੇਣ ,ਇਹ ਉਹਨਾ ਦੀ ਟੀਮ ਦਾ ਵਾਲੰਟੀਅਰ ਕੰਮ ਹੈ ।ਇਹ ਮਿਊਜਿਕ ਵੀਡਿਓ ਕਰੋਨਾਵਾਈਰਸ ਵਿੱਚ ਸੇਵਾ ਕਰਨ ਵਾਲੇ ਫਰੰਟ ਲਾਈਨ ਵਰਕਰਾਂ ਨੂੰ ਸਮਰਪਿਤ ਹੈ ।