1.5 C
United Kingdom
Saturday, March 7, 2026

More

    ਮਾਨਸੂਨ ਨੇ ਕੇਰਲਾ ‘ਚ ਦਿੱਤੀ ਦਸਤਕ

    ਨਵੀਂ ਦਿੱਲੀ (ਪੰਜ ਦਰਿਆ ਬਿਊਰੋ)

    ਦੱਖਣ-ਪੱਛਮੀ ਮਾਨਸੂਨ ਕੇਰਲਾ ਵਿੱਚ ਦਸਤਕ ਦੇਣ ਦੇ ਨਾਲ ਹੀ ਚਾਰ ਮਹੀਨੇ ਦੇ ਲੰਮੇ ਬਰਸਾਤੀ ਮੌਸਮ ਦੀ ਸ਼ੁਰੂਆਤ ਨਾਲ ਹੋ ਗਈ। ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ (ਆਈ ਐੱਮ ਡੀ) ਮੌਤਯੰਜਾਯ ਮਹਾਪਤਰਾ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਨੇ ਕੇਰਲਾ ਵਿੱਚ ਦਸਤਕ ਦਿੱਤੀ ਹੈ। ਉਥੇ ਮਾਨਸੂਨ 20 ਜੂਨ ਤੱਕ ਉੱਤਰ ਪ੍ਰਦੇਸ਼ ਵਿੱਚ ਪਹੁੰਚ ਸਕਦਾ ਹੈ। ਜੂਨ ਤੋਂ ਸਤੰਬਰ ਤੱਕ ਚੱਲ ਰਹੇ ਇਸ ਮਾਨਸੂਨ ਦੇ ਦੇਸ਼ ਵਿੱਚ 75 ਫੀਸਦੀ ਬਾਰਿਸ਼ ਹੁੰਦੀ ਹੈ। ਮੌਸਮ ਦੀ ਅੰਦਾਜ਼ਾ ਲਗਾਉਣ ਵਾਲੀ ਨਿੱਜੀ ਏਜੰਸੀ ਇਕਾਈਮੇਟ ਨੇ 30 ਮਈ ਨੂੰ ਮਾਨਸੂਨ ਆਉਣ ਦਾ ਐਲਾਨ ਕੀਤਾ ਸੀ, ਪਰ ਆਈ ਐੱਮ ਡੀ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਇਸ ਤਰ੍ਹਾਂ ਦੇ ਐਲਾਨ ਲਈ ਅਜੇ ਸਥਿਤੀਆਂ ਬਣੀਆਂ ਨਹੀਂ ਹਨ।
    ਇਸ ਦੇ ਨਾਲ ਹੀ ਜੇ ਕੋਈ ਵੱਡਾ ਬਦਲਾਅ ਨਹੀਂ ਹੁੰਦਾ ਤਾਂ ਦੱਖਣ-ਪੱਛਮੀ ਮਾਨਸੂਨ 20 ਜੂਨ ਤੱਕ ਪੂਰਵਾਂਚਲ (ਗੋਰਖਪੁਰ ਜਾਂ ਵਾਰਾਣਸੀ) ਦੇ ਰਾਹੀਂ ਉੱਤਰ ਪ੍ਰਦੇਸ਼ ਵਿੱਚ ਦਾਖ਼ਲ ਹੋ ਸਕਦਾ ਹੈ। ਹਾਲ ਹੀ ਵਿੱਚ ਮੌਸਮ ਦੇ ਨਿਰਦੇਸ਼ਕ ਨੇ ਕਿਹਾ ਸੀ ਕਿ ਦੱਖਣ ਪੱਛਮੀ ਮਾਨਸੂਨ ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਛੱਤੀਸਗੜ੍ਹ ਅਤੇ ਬਿਹਾਰ ਹੁੰਦੇ ਹੋਏ ਉੱਤਰ ਪ੍ਰਦੇਸ਼ ਵਿੱਚ ਪੁਰਵਾਂਚਲ ਦੇ ਰਸਤੇ ਦਾਖ਼ਲ ਹੁੰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!