22.5 C
United Kingdom
Sunday, June 21, 2026

More

    ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਲੇਬਰ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਏਗਾ ਰੋਜ਼ਗਾਰ-ਡਿਪਟੀ ਕਮਿਸ਼ਨਰ

    ਮੋਗਾ (ਮਿੰਟੂ ਖੁਰਮੀ)
    ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਅਧੀਨ ਅੱਜ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਤੋ ਇਲਾਵਾ ਲੇਬਰ ਵਿਭਾਗ, ਕਰ ਅਤੇ ਆਬਕਾਰੀ ਵਿਭਾਗ, ਜਲ ਸਪਲਾਈ ਵਿਭਾਗ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਨੁਮਾਇਦਿਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਕਾਮਿਆ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਸੀ।
    ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਹੈ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਉਦਯੋਗ ਬੰਦ ਹੋ ਗਏ ਸਨ, ਜਿਸ ਕਾਰਨ ਬਹੁਤ ਗਿਣਤੀ ਵਿੱਚ ਲੇਬਰ ਬੇ-ਰੋਜ਼ਗਾਰ ਹੋ ਗਈ ਸੀ ਅਤੇ ਪਰਵਾਸੀ ਮਜ਼ਦੂਰ ਆਪੋ-ਆਪਣੇ ਘਰਾਂ ਨੂੰ ਵਾਪਿਸ ਪਰਤਣਾ ਸ਼ੁਰੂ ਹੋ ਗਏ ਸਨ। ਪਰੰਤੂ ਹੁਣ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਦੁਬਾਰਾ ਉਦਯੋਗ ਚੱਲ ਪਏ ਹਨ ਅਤੇ ਜਿਸ ਵਿੱਚ ਲੋਕਲ ਅਤੇ ਪਰਵਾਸੀ ਲੇਬਰ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
    ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜਿਰ ਵਿਭਾਗਾਂ ਨੂੰ ਆਪਣੇ ਆਪਣੇ ਅਧੀਨ ਨਿਯੋਜਕ/ਆਊਟਸੋਰਸਿੰਗ/ਠੇਕੇਦਾਰਾਂ ਨੂੰ ਜ਼ਿਲ੍ਹਾ ਬਿਊਰੋ ਵੱਲੋਂ ਬਣਾਏ ਗਏ ਨਿਯੋਜਕ ਲਿੰਕ https://forms.gle/tNfsjzAC5sXFLsVi9 ਤੇ ਰਜਿਸਟਰ ਕਰਵਾਉਣ ਲਈ ਕਿਹਾ ਗਿਆ ਅਤੇ ਉਹਨਾਂ ਨੂੰ ਲੇਬਰ ਦੀ ਮੰਗ ਸਬੰਧੀ ਅਸਾਮੀਆਂ ਜ਼ਿਲ੍ਹਾ ਰੋਜ਼ਗਾਰ ਦਫਤਰ ਨੂੰ ਨੋਟੀਫਾਈ ਕਰਨ ਦੀ ਹਦਾਇਤ ਕੀਤੀ ਗਈ ਤਾ ਜੋ ਜ਼ਿਲ੍ਹਾ ਬਿਊਰੋ ਵਿਖੇ ਲੇਬਰ ਨੌਕਰੀ ਲਈ ਦਰਜ ਉਮੀਦਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਜਿਹੜੇ ਅਨਪੜ੍ਹ/ਘੱਟ-ਪੜ੍ਹੇ ਲਿਖੇ ਬੇ-ਰੋਜ਼ਗਾਰ ਪ੍ਰਾਰਥੀ ਰੋਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਵਿਭਾਗ ਦੇ ਲੇਬਰ ਰਜਿਸਟ੍ਰੇਸ਼ਨ ਲਿੰਕ https://forms.gle/aUHuRMhXwMqWEyuq8 ਉਪਰ ਰਜਿਸਟਰ ਹੋ ਸਕਦੇ ਹਨ ਅਤੇ ਨੌੋਕਰੀ ਦੇ ਚਾਹਵਾਨ ਪੜ੍ਹੇ-ਲਿਖੇ ਪ੍ਰਾਰਥੀ www.pgrkam.com ਤੇ ਰਜਿਸਟਰ ਹੋ ਸਕਦੇ ਹਨ। ਇਸ ਤੋ ਇਲਾਵਾ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਘਰ ਬੈਠੇ ਹੀ ਸਵੈ-ਰੋਜ਼ਗਾਰ ਲੋਨ ਦੇ ਲਿੰਕ https://forms.gle/vSchQMAM2LNGUGAX7 ਉਪਰ ਜਾ ਕੇ ਆਪਣੀ ਅਰਜੀ ਦਾਖਿਲ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!