17 C
United Kingdom
Sunday, June 21, 2026

More

    ਜੇ ਕਿਸੇ ਦੁਕਾਨਦਾਰ ਨੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਤਾਂ

    ਕਿਸੇ ਦੁਕਾਨਦਾਰ ਨੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਤਾਂ ਇੱਕਲੀ ਦੁਕਾਨ ਨਹੀਂ ਸਗੋਂ ਸਾਰਾ ਬਜਾਰ ਕਰ ਦਿੱਤਾ ਜਾਏਗਾ ਬੰਦ – ਐਸ.ਐਸ.ਪੀ ਦਿਹਾਤੀ

    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਜਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੰਜਾਬ ਵਿੱਚ “ਕਰੋਨਾਂ ਵਾਇਰਸ” ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਦੋ ਮਹੀਨਿਆ ਤੋ ਚੱਲ ਰਹੇ ਲਾਕਡਾਉਨ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਛੋਟ ਦਿੱਤੀ ਗਈ ਹੈ, ਉਸ ਦਾ ਲੋਕ ਨਜਾਇਜ ਫਾਇਦਾ ਉਠਾਕੇ ਬਿਨਾ ਵਜਾ ਘਰਾਂ ਤੋ ਨਾ ਨਿਕਲਣ ਅਤੇ ਸਰਕਾਰ ਅਤੇ ਸਿਹਤ ਵਿਭਾਗ ਜਾਰੀ ਕੀਤੀਆ ਹਦਾਇਤਾਂ ਦੀ ਪਾਲਣਾ ਕਰਨ। ਦੁੱਗਲ ਨੇ ਕਿ ਅੰਮ੍ਰਿਤਸਰ ਦਿਹਾਤੀ ਦੀ ਜਨਤਾ ਨੂੰ ਹਦਾਇਤਾਂ ਜਾਰੀ ਕਰਦਿਆ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬਜੁਰਗਾਂ ਅਤੇ ਬੱਚਿਆ ਨੂੰ ਘਰ ਤੋਂ ਨਾ ਨਿਕਲਣ ਦਿੱਤਾ ਜਾਏ ਅਤੇ ਆਪਣੇ ਘਰਾਂ ਵਿੱਚ ਹੀ ਰਹਿਣ। ਉਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਮ ਤੋ ਆਪਣੇ ਘਰੋਂ ਬਾਹਰ ਨਹੀ ਨਿਕਲੇਗਾ ਅਤੇ ਜੇਕਰ ਕੋਈ ਸਮਾਨ ਖ੍ਰੀਦਣ ਲਈ ਬਜਾਰ ਜਾਂਦਾ ਹੈ ਤਾ ਉਹ ਆਪਣੇ ਮੁੰਹ ਨੂੰ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਜਾਵੇਗਾ ਅਤੇ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸੈਨੇਟਾਈਜ ਕਰਦਾ ਰਹੇਗਾ ਅਤੇ ਇਕੱਲਾ ਹੀ ਜਾ ਕੇ ਆਪਣਾ ਲੋੜੀਦਾਂ ਸਮਾਨ ਖਰੀਦੇਗਾ।
    ਦੁੱਗਲ ਨੇ ਅੰਮ੍ਰਿਤਸਰ ਦਿਹਾਤੀ ਏਰੀਆ ਵਿੱਚ ਆਂਉਦੀਆਂ ਬੈਂਕਾਂ ਨੂੰ ਵੀ ਹਦਾਇਤਾਂ ਕੀਤੀਆ ਹਨ ਕਿ ਬੈਂਕ ਸ਼ੋਸ਼ਲ ਡਿਸਟੈਂਸਿੰਗ ਨੂੰ ਬਣਾਕੇ ਰੱਖਣ ਅਤੇ ਜਿਹੜੇ ਬੈਂਕ ਸਕਿਉਰਟੀ ਨੋਰਮ ਮੁਤਾਬਿਕ ਸ਼ਰਤਾਂ ਪੂਰੀਆਂ ਨਹੀ ਕਰ ਸਕਦੇ ਉਹ ਬੈਂਕ ਨਹੀ ਖੋਲੇ ਜਾਣਗੇ।
    ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸਵੇਰੇ 9 ਵਜੇ ਤੋਂ ਦੁਪਹਿਰ 6 ਵਜੇ ਤੱਕ ਜੋ ਬਜਾਰਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ, ਉਸ ਮੁਤਾਬਿਕ ਹੀ ਦੁਕਾਨਾਂ ਖੋਹਲੀਆ ਜਾਣ ਜਦੋਕਿ ਉਨਾ ਨੇ ਇਹ ਵੀ ਕਿਹਾ ਕਿ ਜੇਕਰ ਦੁਕਾਨਦਾਰ ਅਤੇ ਲੋਕ ਸ਼ੋਸ਼ਲ ਡਿਸਟੈਂਸਿੰਗ ਮੇਨਟੇਨ ਨਹੀ ਰੱਖਣਗੇ ਤਾਂ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਨਾਲ ਉਹ ਸਾਰਾ ਬਜਾਰ ਵੀ ਸੀਲ ਕਰ ਦਿੱਤਾ ਜਾਵੇਗਾ ਅਤੇ ਉਹ ਬਜਾਰ ਖੁੱਲਣ ਦੀ ਅਨੁਮਤੀ ਨਹੀ ਦਿੱਤੀ ਜਾਵੇਗੀ।
    ਦੁੱਗਲ ਨੇ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਜੁਰਮਾਨਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਵਿਅਕਤੀ ਕਿਸੇ ਜਨਤਕ ਥਾਂ ਪਰ ਬਿਨਾਂ ਮਸਕ ਤੋ ਚਲੇਗਾ ਉਸ ਨੂੰ 500/- ਰੁਪਏ, ਬਿਨਾਂ ਵਜਾਂ ਘਰੋਂ ਬਾਹਰ ਨਿਕਲੇਗਾ ਉਸ ਨੂੰ 2000/- ਰੁਪਏ, ਜਨਤਕ ਥਾਂ ਪਰ ਥੂੱਕੇਗਾ ਉਸ ਨੂੰ 500/- ਰੁਪਏ ਅਤੇ ਪਬਲਿਕ ਅਤੇ ਦੁਕਾਨਦਾਰ ਜੋ ਸ਼ੌਸ਼ਲ ਡਿਸਟੈਂਸਿੰਗ ਭੰਗ ਕਰਨਗੇ ਉਹਨਾਂ ਨੂੰ 2000/- ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਬਾਰ-ਬਾਰ ਇਹ ਅਣਗਹਿਲੀ ਕਰਨ ਤੇ ਉਸ ਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਲੋਕ ਕਿਸੇ ਵੀ ਸੂਰਤ ਵਿੱਚ ਇਸ ਬਿਮਾਰੀ ਨੂੰ ਹਲਕੇ ਵਿੱਚ ਨਹੀ ਲੈਣਗੇ ਅਤੇ ਕੋਈ ਵੀ ਲਾਪ੍ਰਵਾਹੀ ਨਹੀ ਕਰਨਗੇ ਜਿਸ ਨਾਲ ਕਿ ਇਸ ਦਾ ਖਾਮਿਆਜਾ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਭੁਗਤਨਾ ਪਵੇਗਾ।ਉਨਾ ਕਿਹਾ ਕਿ ਲੋਕ ਸਰਕਾਰ ਵੱਲੋਂ ਮਿਲੀ ਇਸ ਛੋਟ ਵਿੱਚ ਜੇਕਰ ਲੋਕ ਪੁਲਿਸ ਦਾ ਸਾਥ ਦੇਣਗੇ ਤਾਂ ਹੀ ਪੁਲਿਸ ਉਹਨਾਂ ਦੀ ਮਦਦ ਕਰ ਸਕੇਗੀ ਅਤੇ ਜੇਕਰ ਲੋਕਾਂ ਵੱਲੋਂ ਇਹਨਾਂ ਹੁਕਮਾਂ ਦੀ ਪਾਲਣਾ ਨਹੀ ਕੀਤੀ ਜਾਂਦੀ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!