ਬਾਬਾ ਜੀਵਨ ਸਿੰਘ ਬਸਤੀ ਚ’ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ ਠੇਕਾ- ਇਨਕਲਾਬੀ ਨੌਜਵਾਨ ਸਭਾ
ਨਿਹਾਲ ਸਿੰਘ ( ਸੁਖਮੰਦਰ ਹਿੰਮਤਪੁਰੀ,ਜਗਵੀਰ ਆਜ਼ਾਦ,ਕੁਲਦੀਪ ਗੋਹਲ)
ਪਿੰਡ ਹਿੰਮਤਪੁਰਾ ਚ ਬਿਲਾਸਪੁਰ ਵਾਲੇ ਰਾਹ ਤੇ ਬਾਬਾ ਜੀਵਨ ਸਿੰਘ ਬਸਤੀ ਨੇੜੇ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦੇ ਵਿਰੋਧ ਚ ਇਨਕਲਾਬੀ ਨੌਜ਼ਵਾਨ ਸਭਾ ਦੀ ਪਹਿਲਕਦਮੀ ਤੇ ਮਜ਼ਦੂਰ ਮਰਦ ਔਰਤਾਂ ਨੇ ਰੋਸ਼ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ। ਇਸ ਮੌਕੇ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਹਰਮਨਦੀਪ ਸਿੰਘ ਹਿੰਮਤਪੁਰਾ ਤੇ ਅੰਬੇਡਕਰੀ ਨੌਜਵਾਨ ਆਗੂ ਸੋਨੀ ਹਿੰਮਤਪੁਰਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸ਼ਹਿ ਤੇ ਸ਼ਰਾਬ ਦਾ ਠੇਕਾ ਹਿੰਮਤਪੁਰਾ ਦੀ ਬਾਬਾ ਜੀਵਨ ਸਿੰਘ ਬਸਤੀ ਦੇ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਬੰਦ ਕਰਨ ਤੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਚ ਆਈ ਸਰਕਾਰ ਘਰ ਘਰ ਸ਼ਰਾਬ ਪੁਹੰਚਾਏ ਜਾਣ ਦਾ ਕੰਮ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਐਸ ਡੀ ਐਮ ਨਿਹਾਲ ਸਿੰਘ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਮੰਗ ਪੱਤਰ ਤੁਰੰਤ ਉੱਚ ਅਧਿਕਾਰੀਆਂ ਤੱਕ ਪੁਹੰਚਦਾ ਕਰ ਮਸਲਾ ਹੱਲ ਕਰਾਇਆ ਜਾਵੇਗਾ। ਇਸ ਮੌਕੇ ਬਾਦਲ ਸਿੰਘ ਹਿੰਮਤਪੁਰਾ ਮੰਦਰ ਸਿੰਘ ਹਿੰਮਤਪੁਰਾ ਪਰਮਜੀਤ ਸਿੰਘ ਮਨਦੀਪ ਸਿੰਘ ਸੁਖਵਿੰਦਰ ਕੌਰ ਵੀਰਪਾਲ ਕੌਰ ਪ੍ਰੀਤ ਕੌਰ ਸਰਬਜੀਤ ਕੌਰ ਅਮਰਜੀਤ ਕੌਰ ਰਾਣੀ ਕੌਰ ਕਰਮਜੀਤ ਸਿੰਘ ਹਿੰਮਤਪੁਰਾ ਆਦਿ ਨੇ ਵੀ ਸੰਬੋਧਨ ਕੀਤਾ।