ਮੋਗਾ (ਮਿੰਟੂ ਖੁਰਮੀ)
ਅੱਜ ਸੁਖਚੈਨ ਸਿੰਘ ਠੱਠੀ ਭਾਈ ਦੇ ਧਾਰਿਮਕ ਗੀਤ , ਦਸਤਾਰ, ਦਾ ਪੋਸਟਰ ਪਿੰਡ ਦੀ ਪੰਚਾਇਤ , ਸਰਪੰਚ ਅੰਮ੍ਰਿਤਪਾਲ ਸਿੰਘ ਲੋਧੀ , ਮੈਂਬਰ ਪੰਚਾਇਤ ਜਗਦੇਵ ਸਿੰਘ , ਰਵਿੰਦਰਪਾਲ ਸਿੰਘ ਬਿੱਕਾ, ਜਗਰੂਪ ਸਿੰਘ, ਗੁਰਪ੍ਰੀਤ ਸਿੰਘ ਤੇ ਡਾਕਟਰ ਸਤਨਾਮ ਸਿੰਘ ਮੌੜ ਨੌਂ ਆਬਾਦ ਦੀ ਮੌਜੂਦਗੀ ਦੋਰਾਨ ਰਲੀਜ਼ ਕੀਤਾ ਗਿਆ। ਉੱਨਾਂ ਕਿਹਾ ਕੇ ਅੱਜ ਦੀ ਪੀੜ੍ਹੀ ਲੱਚਰਤਾ ਵੱਲ ਨੂੰ ਜ਼ਿਆਦਾ ਜਾ ਰਹੀ ਹੈ । ਉੱਨਾਂ ਨੇ ਲੱਚਰਤਾ ਤੋਂ ਹਟ ਕੇ ਵਧੀਆ ਸੁਨੇਹੇ ਭਰਿਆ ਗੀਤ “ਦਸਤਾਰ” ਸਰੋਤਿਆਂ ਦੀ ਝੋਲੀ ਪਾ ਰਹੇ ਹਨ। ਇਸ ਗੀਤ ਦੀ ਪੇਸ਼ਕਸ਼ ਨਿੰਦਰ ਕੋਟਲੀ ਜੀ ਵੱਲੋਂ ਤੇ ਜਗਦੇਵ ਟਹਿਣਾ ਦੀ ਕੰਪਨੀ ਸੈਵਨ ਪੁਆਇੰਟ ਸੈਵਨ ਤੇ ਰਿਲੀਜ਼ ਕੀਤਾ ਜਾ ਰਿਹਾ ਹੈ ।ਇਸ ਦਾ ਸੰਗੀਤ ਫਾਇਰ ਬੀਟ ਕੰਪਨੀ ਨੇ ਦਿੱਤਾ ਹੈ ਤੇ ਵੀਡੀਓ ਬਬਲੀ ਸੇਖੋਂ ਸਟੂਡੀਓ ਵੱਲੋਂ ਬਣਾਈ ਗਈ ਹੈ। ਗੀਤਕਾਰ ਜਗਦੀਪ ਸਿੰਘ ਪੱਕਾ ਨੇ ਇਸ ਗੀਤ ਨੂੰ ਲਿਖਿਆ ਹੈ ਤੇ ਆਵਾਜ਼ ਸੁਖਚੈਨ ਸਿੰਘ ਠੱਠੀ ਭਾਈ ਨੇ ਦਿੱਤੀ ਹੈ। ਸੁਖਚੈਨ ਸਿੰਘ ਠੱਠੀ ਭਾਈ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੇ ਹੋਰ ਵਧੀਆ ਸੁਨੇਹੇ ਭਰੇ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਦੇ ਰਹਿਣ।