6.9 C
United Kingdom
Saturday, March 7, 2026

More

    ਸਾਡੀ ਕੌਮ ਦੇ ਰਾਹ ਦਸੇਰੇ

    ਭਾਈ ਪਰਗਟ ਸਿੰਘ ‘ਮੋਗਾ’

    ਭਾਈ ਪਰਗਟ ਸਿੰਘ ‘ਮੋਗਾ’

    ਜਿਹੋ-ਜਿਹੇ ਸਮਾਂ ਮੇਰੀ ਕੌਮ ਤੇ ਕੌਮ ਦੇ ਜਰਨੈਲਾਂ ਨੇ ਦੇਖਿਆ ਹੈ ਸੁਣ ਕੇ ਪੜ੍ਹ ਕੇ ਸਰੀਰ ਨੂੰ ਕੰਬਣੀ ਛਿੜਦੀ ਹੈ ,ਰੋਂਗਟੇ ਖੜ੍ਹੇ ਹੋ ਜਾਂਦੇ ਹਨ ,ਮੇਰੇ ਵਰਗੇ ਆਮ ਜਿਹੇ ਬੰਦੇ ਉੱਪਰ ਕੋਈ ਨਿੱਜੀ ਸੰਕਟ ਆ ਜਾਵੇ ਸਭ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਆਪਾ ਖੋ ਬੈਠਦਾ ਹੈ ,ਇੱਕ ਉਹ ਬਜ਼ੁਰਗ ਸਨ ਜਿਹੜੇ ਗ੍ਰਿਹਸਤੀ ਜੀਵਣ ਨੂੰ ਚੜਦੀਕਲਾ ਨਾਲ ਜਿਊਂਦਿਆਂ ਮਨੁੱਖਤਾ ਦੀ ਸੇਵਾ ਕਰਦਿਆਂ ਸ਼ਹਾਦਤ ਪਾ ਗਏ ,ਘਰ-ਘਾਟ ਉੱਜੜ ਗਏ ,ਪਰਿਵਾਰਾਂ ਦੀਆਂ ਸ਼ਹੀਦੀਆਂ ਹੋ ਗਈਆਂ ,ਭੁੱਖੇ ਭਾਣੇ ਰਹਿ ਕਿ ਦਿਨ ਬਸਰ ਕੀਤੇ ਤਾਂ ਵੀ ਜੰਗਲ਼ਾਂ ਵਿੱਚ ਬੈਠਾ ਖਾਲਸਾ ਪੰਥ ਅਰਦਾਸ ਵਿੱਚ ਇਹ ਸ਼ਬਦ ਨਿਤਨੇਮ ਤੋਂ ਬਾਅਦ ਹਰ ਰੋਜ਼ ਦੁਹਰਾਉੰਦਾ ਹੈ …ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ,ਬਹੁਤਾ ਤੇ ਪਤਾ ਨਹੀਂ ਇੰਨਾਂ ਕੁ ਯਕੀਨ ਹੈ ਇੰਨ੍ਹਾ ਮਹਾਨ ਯੋਧਿਆਂ ਦਾ ਅਕਾਲ ਪੁਰਖ ਤੇ ਅਥਾਹ ਭਰੋਸਾ ਸੀ ,ਸ਼ਬਦ ਗੁਰੂ ਦਾ ਆਸਰਾ ਸੀ ,ਖਾਲਸਾ ਪੰਥ ਉਨ੍ਹਾਂ ਦਾ ਪਰਿਵਾਰ ਸੀ ,ਤਾਹੀਂ ਉਹ ਸਦੀਆਂ ਜ਼ੁਲਮ ਨਾਲ ਜੂਝਦੇ ਰਹੇ ,ਹੱਸ -ਹੱਸ ਆਰਿਆਂ ਥੱਲੇ ਬੈਠਦੇ ਰਹੇ ,ਖੋਪਰੀਆਂ ਲਹਾਂਉਦੇ ਰਹੇ । ਰੱਬ ਦਾ ਵਾਸਤਾ ਵੀਰੋ ਸਤਿਗੁਰੂ ਨਾਨਕ ਸਾਹਿਬ ਦੇ ਘਰ ਪੈਦਾ ਹੋ ਕਿ ਉਹਦੇ ਘਰ ਤੇ ਉਗਲਾਂ ਨਾਂ ਚੁੱਕੀਏ ਜਿੱਥੋਂ ਸਭ ਕੁਝ ਮਿਲਿਆ ਹੈ ,ਸਾਡੇ ਇਸ ਹੋਛਾਪਣ ਦੇ ਰੋਗ ਨੇ ਆਉਣ ਵਾਲ਼ੀਆਂ ਨਸਲਾਂ ਤੇ ਬਹੁਤ ਪ੍ਰਭਾਵ ਪਾਉਣਾ ,ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਾਇਆ ਚੂਹੇ ਨਹੀਂ ,ਜੋ ਅੱਗੇ ਆਵੇ ਬੱਸ ਟੁੱਕੀ ਜਾਈਏ ,ਸਿੱਖੀਏ ਕੁਝ ਨਾਂ ,ਯਾਦ ਰੱਖੀਏ ਸੁੱਚੇ ਨੰਦ ਵਰਗੇ ਚੂਹਿਆਂ ਨੂੰ ਕੋਈ ਯਾਦ ਨਹੀਂ ਕਰਦਾ ,ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਵੀ ਦੀਵਾਰਾਂ ਵਿੱਚ ਖੜ੍ਹੇ ਸਾਹਿਬਜ਼ਾਦੇ ਅੱਜ ਜਿਊਂਦੇ ਜਾਗਦੇ ਹੋਏ ਕਰੋੜਾਂ ਲੋਕਾਂ ਲਈ ਪ੍ਰੇਰਣਾ ਸਰੋਤ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!