9.6 C
United Kingdom
Saturday, March 7, 2026

More

    ਹੇਲਸਿੰਕੀ ਦੇ ਵਾਰੀਅਰਜ਼ ਹਾਕੀ ਕਲੱਬ ਨੇ ਬਲਬੀਰ ਸਿੰਘ ਸੀਨੀਅਰ ਨੂੰ ਦਿੱਤੀ ਸ਼ਰਧਾਂਜਲੀ


    ਫ਼ਿੰਨਲੈਂਡ 30 ਮਈ (ਵਿੱਕੀ ਮੋਗਾ)

    ਹਾਕੀ ਦੇ ਬਾਬਾ ਬੋਹੜ ਅਤੇ ਗੋਲਡਨ ਹੈਟ੍ਰਿਕ ਦੇ ਨਾਮ ਨਾਲ ਜਾਣੇ ਜਾਂਦੇ ਭਾਰਤੀ ਹਾਕੀ ਦੇ ਥੰਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਨੇ ਸਨ 1952 ਵਿੱਚ ਹੇਲਸਿੰਕੀ ਉਲੰਪਿਕ ਦੌਰਾਨ ਫ਼ਾਈਨਲ ਮੈਚ ਵਿੱਚ ਹਾਲੈਂਡ ਵਿਰੁੱਧ 5 ਗੋਲ ਕਰਕੇ ਰਿਕਾਰਡ ਬਣਾਇਆ ਸੀ ਜਿਸਨੂੰ ਅੱਜ ਵੀ ਕੋਈ ਨਹੀਂ ਤੋੜ ਸਕਿਆ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਅੱਜ ਸ਼ਨਿੱਚਰਵਾਰ 30 ਮਈ ਨੂੰ ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਹਾਕੀ ਦੋ ਕਲੱਬਾਂ ਨੇ ਇੱਕ ਦੋਸਤਾਨਾ ਮੈਚ ਖੇਡਕੇ ਬਲਬੀਰ ਸਿੰਘ ਸੀਨੀਅਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

    ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਜਿਸ ਵਿੱਚ ਭਾਰਤੀ ਅਤੇ ਖਾਸਕਰ ਪੰਜਾਬੀ ਖੇਡਦੇ ਹਨ ਅਤੇ ਏ.ਬੀ.ਸੀ ਹਾਕੀ ਕਲੱਬ ਨੇ ਪਹਿਲਾਂ 2 ਮਿੰਟ ਦਾ ਮੌਨ ਧਾਰਿਆ ਅਤੇ ਫ਼ੇਰ ਇਕ ਦੋਸਤਾਨਾ ਮੈਚ ਖੇਡਿਆ। ਗ਼ੌਰਤਲਬ ਹੈ ਕਿ ਇਹ ਦੋਨੋਂ ਕਲੱਬਾਂ ਓਸੇ ਹਾਕੀ ਸਟੇਡੀਅਮ ਵਿੱਚ ਹੀ ਅਭਿਆਸ ਕਰਦਿਆਂ ਹਨ ਜਿੱਥੇ 1952 ਉਲੰਪਿਕ ਦੌਰਾਨ ਹਾਕੀ ਮੈਚ ਖੇਡੇ ਗਏ ਸਨ। ਇਸ ਕਲੱਬ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਸ਼੍ਰੀ ਬਲਬੀਰ ਸਿੰਘ ਸੀਨੀਅਰ ਜੀ ਦੀਆਂ 1952 ਵੇਲੇ ਦੀਆਂ ਫ਼ੋਟੋ ਵੀ ਲਾਈਆਂ ਹੋਈਆਂ ਹਨ। ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਦੇ ਜੂਨੀਅਰ ਹਾਕੀ ਖਿਡਾਰੀ ਅਭਿਆਸ ਕਰਨ ਤੋਂ ਪਹਿਲਾਂ ਸਟੇਡੀਅਮ ´ਚ ਦਾਖ਼ਲ ਹੋਣ ਵੇਲੇ ਬਲਬੀਰ ਜੀ ਦੀ ਫੋਟੋ ਨੂੰ ਪ੍ਰਣਾਮ ਕਰਕੇ ਹੀ ਆਪਣਾ ਅਭਿਆਸ ਸ਼ੁਰੂ ਕਰਦੇ ਹਨ ਅਤੇ ਇਹ ਬੱਚੇ ਲਗਾਤਾਰ 5 ਸਾਲ ਤੋਂ ਕਰਦੇ ਆ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!