3.1 C
United Kingdom
Sunday, March 8, 2026

More

    ਟਿੱਡੀ ਦਲ- 35000 ਇਨਸਾਨਾਂ ਜਿੰਨਾ ਰਾਸ਼ਨ ਚੱਟ ਜਾਂਦੈ

    ਚੰਡੀਗੜ੍ਹ (ਪੰਜ ਦਰਿਆ ਬਿਊਰੋ)

    ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਨਾਲ-ਨਾਲ ਹੁਣ ਟਿੱਡੀ ਦਲ ਦਾ ਖਤਰਾ ਵੀ ਭਾਰਤ ਉੱਪਰ ਮੰਡਰਾਉਣ ਲੱਗਾ ਹੈ। ਟਿੱਡੀ ਦਲ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਹੈਕਟੇਅਰ ਫ਼ਸਲ ਖ਼ਰਾਬ ਕਰ ਚੁੱਕਾ ਹੈ। ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ’ਤੇ ਵੀ ਇਸ ਦਾ ਖਤਰਾ ਮੰਡਰਾਉਣ ਲੱਗਾ ਹੈ। ਇੱਕ ਟਿੱਡੀ ਦਾ ਵਜ਼ਨ ਸਿਰਫ ਦੋ ਗ੍ਰਾਮ ਹੀ ਹੁੰਦਾ ਹੈ ਅਤੇ ਇਹ ਆਪਣੇ ਭਾਰ ਜਿੰਨਾ ਹੀ ਖਾਂਦੀ ਹੈ ਪਰ ਇਹ ਝੁੰਡ ’ਚ ਹਮਲਾ ਕਰਦੀ ਹੈ। ਇਨ੍ਹਾਂ ਦਾ ਝੁੰਡ ਇੱਕ ਕਿਲੋਮੀਟਰ ਦੇ ਦਾਇਰੇ ਤੋਂ ਲੈ ਕੇ ਸੈਂਕੜੇ ਕਿਲੋਮੀਟਰ ਤੱਕ ਵੀ ਹੋ ਸਕਦਾ ਹੈ। ਇੱਕ ਕਿਲੋਮੀਟਰ ‘ਚ ਫੈਲਿਆ ਟਿੱਡੀ ਦਲ ਦਾ ਝੁੰਡ ਇੱਕ ਦਿਨ ‘ਚ 35 ਹਜ਼ਾਰ ਲੋਕਾਂ ਦੇ ਖਾਣ ਜਿੰਨਾਂ ਖਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!