17 C
United Kingdom
Sunday, June 7, 2026

More

    “ਥੋਡੇ ਪਾਪਾ ਲਈ ਆਊ ਘਰੇ ਸ਼ਰਾਬ, ਬੱਚਿਓ ਤੁਸੀਂ ਕੀ ਕਰਨੀ ਕਿਤਾਬ??”

    ਸ਼ਰਾਬ ਦੀ ਹੋਮ ਡਿਲਿਵਰੀ, ਬੱਚਿਆਂ ਦੇ ਕਿਤਾਬਾਂ ਖੁਣੋਂ ਹੱਥ ਖਾਲੀ-ਡੀ.ਟੀ.ਐੱਫ ਨਿਹਾਲ ਸਿੰਘ ਵਾਲਾ

    ਪੂਰੀਆਂ ਕਿਤਾਬਾਂ ਘਰ ਘਰ ਪਹੁੰਚਾਉਣ ਦੀ ਮੰਗ

    ਮੋਗਾ (ਮਿੰਟੂ ਖੁਰਮੀ)

    ਆਨਲਾਈਨ ਸਟੱਡੀ ਦੇ ਦਮਗਜੇ ਮਾਰਨ ਵਾਲੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਤੋਂ ਹਾਲੇ ਤੀਕ ਬੱਚਿਆਂ ਦੇ ਹੱਥਾਂ ਤੱਕ ਪੂਰੇ ਵਿਸਿ਼ਆਂ ਦੀਆਂ ਕਿਤਾਬਾਂ ਨਹੀਂ ਪਹੁੰਚਾੲੀਆਂ ਜਾ ਸਕੀਆਂ। ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰ ਨਿਹਾਲ ਸਿੰਘ ਵਾਲਾ ਨੂੰ ਕਿਤਾਬਾਂ ਦੀ ਸਪਲਾਈ ਸਬੰਧੀ ਮੰਗ ਪੱਤਰ ਦਿੰਦਿਆਂ ਡੀਟੀਐੱਫ ਨਿਹਾਲ ਸਿੰਘ ਵਾਲਾ ਦੇ ਬਲਾਕ ਪ੍ਧਾਨ ਅਮਨਦੀਪ ਮਾਛੀਕੇ ,ਸਕੱਤਰ ਹੀਰਾ ਸਿੰਘ ਅਤੇ ਖਜਾਨਚੀ ਸੁਖਜੀਤ ਕੁੱਸਾ ਨੇ ਦੱਸਿਆ ਕਿ ਬਲਾਕ ਅੰਦਰ ਪਹਿਲੀ ਜਮਾਤ ਦਾ ਕੇਵਲ ਗਣਿਤ ਅਤੇ ਅੰਗਰੇਜ਼ੀ, ਦੂਜੀ ਦਾ ਅੰਗਰੇਜ਼ੀ ਪੰਜਾਬੀ, ਗਣਿਤ, ਤੀਜੀ ਦਾ ਅੰਗਰੇਜ਼ੀ ਪੰਜਾਬੀ ਵਾਤਾਵਰਣ ਗਣਿਤ,ਚੀਥੀ ਜਮਾਤ ਦਾ ਕੇਵਲ ਗਣਿਤ,ਹਿੰਦੀ,ਪੰਜਾਬੀ,ਅੰਗਰੇਜ਼ੀ, ਵਾਾਾਵਰਨ ਅਤੇ ਪੰਜਵੀਂ ਜਮਾਤ ਦਾ ਗਿਣਤ ਅੰਗਰੇਜ਼ੀ ਪੰਜਾਬੀ ਹਿੰਦੀ ਵਾਤਾਵਰਨ ਸਿੱਖਿਅਾ ਵਿਦਿਅਾਰਥੀਅਾਂ ਨੂੰ ਮਿਲੀਅਾਂ ਹਨ।
    ਇਸੇ ਤਰ੍ਹਾਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਅੰਗਰੇਜ਼ੀ ਸਰੀਰਕ ਸਿੱਖਿਆ ਤੇ ਵਿਗਿਆਨ ਸੱਤਵੀਂ ਨੂੰ ਕੇਵਲ ਕੰਪਿਊਟਰ ਤੇ ਵਿਗਿਆਨ। ਅੱਠਵੀਂ ਨੂੰ ਸਮਾਜਿਕ ਸਿਖਿਆ। ਨੌਵੀਂ ਵਿਗਿਆਨ ਅੰਗਰੇਜ਼ੀ ਹਿੰਦੀ ਵਿਆਕਰਨ। ਦਸਵੀਂ ਜਮਾਤ ਨੂੰ ਕੇਵਲ ਅੰਗਰੇਜ਼ੀ ਤੇ ਪੰਜਾਬੀ ਕਿਤਾਬਾਂ ਹੀ ਨਸੀਬ ਹੋੲੀਆਂ ਹਨ।

    ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੇਵਲ ਲਾਜ਼ਮੀ ਪੰਜਾਬੀ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ੲਿੱਕ ਵੀ ਕਿਤਾਬ ਨਹੀਂ ਭੇਜੀ ਗਈ ਹੈ। ਆਗੂਆਂ ਨੇ ਕਿਹਾ ਕਿ ਮੁੱਖ ਵਿਸਿ਼ਆਂ ਦੀਆਂ ਕਿਤਾਬਾਂ ਦੀ ਲੱਗਭੱਗ ਗੈਰਹਾਜ਼ਿਰੀ ਵਰਗੀ ਹਾਲਤ ਅਤੇ ਸਿਰੇ ਦੇ ਗਰੀਬ ਅਤੇ ਪੱਛੜੇ ਵਰਗ ਦੇ ਵਿਦਿਆਰਥੀ ਜਿਹੜੇ ਸਮਾਰਟਫੋਨ ਅਤੇ ਡਾਟਾਪੈਕ ਨਹੀਂ ਖਰੀਦ ਸਕਦੇ ਉਹਨਾਂ ਤੋਂ ਮੁਫ਼ਤ ਸਿਖਿਆ ਦਾ ਸੰਵਿਧਾਨਕ ਹੱਕ ਖੋਹਿਆ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਖਰਚੇ ਉੱਪਰ ਕਿਤਾਬਾਂ ਬੱਚਿਆਂ ਦੇ ਘਰਾਂ ਤੱਕ ਪਹੁੰਚਾੲੀਆਂ ਜਾਣ। ਜਿਸ ਤਰ੍ਹਾਂ ਰੈਵੇਨਿਊ ਵਧਾਉਣ ਲਈ ਸਰਕਾਰ ਨੇ ਸ਼ਰਾਬ ਦੀ ਹੋਮ ਡਿਲਿਵਰੀ ਕੀਤੀ ਹੈ।

    ਜਿਲ੍ਹਾ ਕਮੇਟੀ ਮੈਂਬਰ ਸਿੰਗਾਰਾ ਸਿੰਘ ਸੈਦੋਕੇ,ਹਰਪ੍ਰੀਤ ਰਾਮਾਂ, ਕਰਮਜੀਤ ਬੁਰਜ ਨੇ ਮੰਗ ਕੀਤੀ ਕਿ ਪਹਿਲੀ ਤੋਂ ਬਾਰਵੀਂ ਤੱਕ ਸਮੂਹ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੇਣੀਆਂ ਯਕੀਨੀ ਬਣਾੲੀਆਂ ਜਾਣ। ਮਿਡ ਡੇਅ ਮੀਲ ਦੀ ਰਾਸ਼ੀ ਅਤੇ ਰਾਸ਼ਨ ਸਨਮਾਨ ਯੋਗ ਮਾਤਰਾ ਵਿੱਚ ਲੌਕਡਾਊਨ ਪੀਰੀਅਡ ਦੌਰਾਨ ਦਿੱਤਾ ਜਾਵੇ। ਸਮੂਹ ਵਿਦਿਆਰਥੀਆਂ ਨੂੰ ਵਜੀਫਾ ਰਾਸ਼ੀ ਜਾਰੀ ਕੀਤੀ ਜਾਵੇ। ਅਤੇ ਆਨਲਾਈਨ ਪੜਾੲੀ ਕਰਵਾਉਣ ਦੇ ਨਾਮ ਉੱਪਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਾਨਸਿਕ ਖੱਜਲਖੁਆਰੀ ਬੰਦ ਕੀਤੀ ਜਾਵੇ।ੲਿਸ ਸਮੇਂ ਜਸਵੀਰ ਸੈਦੋਕੇ, ਅਮਨਪ੍ਰੀਤ ਬੌਡੇ, ਗੁਰਮੀਤ ਝੋਰੜਾਂ, ਕੁਲਵਿੰਦਰ ਚੁੱਘੇ ਆਦਿ ਅਧਿਆਪਕ ਆਗੂ ਹਾਜ਼ਰ ਸਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!