6.9 C
United Kingdom
Saturday, March 7, 2026

More

    ਇੰਝ ਮਿਲੀ ਮੈਨੂੰ ਕਵਿਤਾ

    ਰਜਨੀ ਵਾਲੀਆ ਕਪੂਰਥਲਾ

    ਇੰਝ ਮਿਲੀ ਮੈਨੂੰ ਕਵਿਤਾ ਮੇਰੇ ਪਿਆਰਿਓ, ਰੂਹ ਹਿੱਲੀ ਠੋਕਰ ਵੱਜੀ ਤਾਂ ਵਿਚਾਰਿਓ।

    ਮੇਰੇ ਹਿਰਖ ਦਾ ਦਰਿਆ ਵਗੇ,
    ਵਿੱਚ ਮੱਛੀਆਂ ਤਰ ਤਰ ਤਰਦੀਆਂ ਨੇਂ।
    ਕੁਝ ਜੀਅ ਭਿਆਣੀਆਂ ਜੀਵਨ,
    ਖਾਤਿਰ ਸਹਿਕ ਸਹਿਕ ਕੇ ਮਰਦੀਆਂ ਨੇਂ।
    ਜੇ ਜਾਣਾਂ ਹੋਇਆ ਮੈਂ ਤਾਂ,
    ਤੁਸੀਂ ਮੈਨੂੰ ਨਾ ਵਿਸਾਰਿਓ।
    ਇੰਝ ਮਿਲੀ ਮੈਨੂੰ ਕਵਿਤਾ ਮੇਰੇ ਪਿਆਰਿਓ

    ਆਸਾਂ ਦੇ ਦੀਵੇ ਸਦਾ ਬੁਝਦੇ ਰਹੇ,
    ਬੇਆਸੀ ਮਸ਼ਾਲ ਬਲਦੀ ਰਹੀ।
    ਨਾ ਹੀ ਡੋਰ ਮੇਰੇ ਹੱਥ ਵਿੱਚ ਸੀ,
    ਤੇ ਨਾ ਹਵਾ ਹੀ ਮੇਰੇ ਵੱਲਦੀ ਰਹੀ।
    ਤੁਸੀਂ ਆਪਣੇਂ ਜ਼ਖਮ ਸੰਭਾਲਿਓ,
    ਤੇ ਨਾ ਮੇਰੀ ਪੀੜ ਮਾਰਿਓ।
    ਇੰਝ ਮਿਲੀ ਮੈਨੂੰ ਕਵਿਤਾ ਮੇਰੇ ਪਿਆਰਿਓ

    ਸੁੱਕਣੇਂ ਪਏ ਮੇਰੇ ਹੌਕਿਆਂ ਨੂੰ,
    ਮੈਂ ਕੋਹ ਕੋਹ ਕੇ ਮਰਦਿਆਂ ਵੇਖਿਐ।
    ਆਪਣੇ ਹੀ ਪਰਛਾਂਵਿਆ ਦੇ,
    ਕੋਲੋਂ ਮੈਂ ਡਰਦਿਆਂ ਵੇਖਿਐ।
    ਮੈਂ ਜਿੱਦਾਂ ਹਰਦੀ ਰਹੀ ਹਾਂ,
    ਤੁਸੀਂ ਵੀ ਤਾਂ ਕੁਝ ਹਾਰਿਓ।
    ਇੰਝ ਮਿਲੀ ਮੈਨੂੰ ਕਵਿਤਾ ਮੇਰੇ ਪਿਆਰਿਓ

    ਜਦ ਸੁੱਕੇ ਗਲੇ ਨੂੰ ਤੇਹ ਲੱਗੀ,
    ਤਦ ਹੰਝੂਆਂ ਦਾ ਨੀਰ ਪੀਣਾਂ ਪਿਆ।
    ਤਾਂ ਮੈਨੂੰ ਤੇਰੇ ਬਿਨਾਂ ਤੇ ਵਰਕੇ ਨੂੰ,
    ਸ਼ਬਦਾਂ ਦੇ ਬਿਨਾਂ ਸੀ ਜੀਣਾਂ ਪਿਆ।
    ਰਜਨੀ ਦੇ ਕੋਲੋਂ ਕੀ ਹੋਈ ਕੁਤਾਈ,
    ਅੱਜ ਦੱਸਿਓ ਤੁਸੀਂ ਅੰਬਰਾਂ ਤੋਂ ਤਾਰਿਓ।
    ਇੰਝ ਮਿਲੀ ਮੈਨੂੰ ਕਵਿਤਾ ਮੇਰੇ ਪਿਆਰਿਓ,
    ਰੂਹ ਹਿੱਲੀ ਠੋਕਰ ਵੱਜੀ ਤਾਂ ਵਿਚਾਰਿਓ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!