ਦੁੱਖਭੰਜਨ ਸਿੰਘ ਰੰਧਾਵਾ
0351920036369
ਨੱਚਣੇਂ ਨੂੰ ਦਿਲ ਤੇਰੇ ਨਾਲ ਕਰਦਾ ਵੇ,
ਆਇਆ ਸਾਉਣ ਦਾ ਮਹੀਨਾ।
ਵਿੱਚੋ ਵਿੱਚ ਦਿਲ ਮੇੇੇਰਾ ਬਹੁਤ ਡਰਦਾ ਵੇ,
ਆਇਆ ਸਾਉਣ ਦਾ ਮਹੀਨਾ।
ਦਿਲ ਕਰੇ ਤੇਰੇ ਨਾਲ ਲਾਵਾਂ,
ਲੈ ਕੇ ਬਹਿ ਜਾਵਾਂ।
ਪਿਆਰ ਇਜ਼ਹਾਰ ਕਰਾਂ,
ਵਧੀਕੀਆਂ ਵੀ ਸਹਿ ਜਾਵਾਂ।
ਸੋਚ ਸੋਚ ਦਿਲ ਠੰਡੇ ਹੌਕੇ ਭਰਦਾ ਵੇ।
ਆਇਆ ਸਾਉਣ ਦਾ ਮਹੀਨਾ
ਮੈਂ ਪੁੱਛਦੀਆਂ ਤੇਹ ਕੋਲੋਂ,
ਜੀਣਦੇ ਬਹਾਨੇ ਵੇ।
ਫਾੜੀ ਫਾੜੀ ਕਰ ਗਏ,
ਲਾਏ ਤੇਰੇ ਨਿਸ਼ਾਨੇ ਵੇ।
ਜੀਣ ਜੋਗਾ ਛੱਡਿਆ ਨਾ ਏ ਮਰਦਾ ਵੇ।
ਆਇਆ ਸਾਉਣ ਦਾ ਮਹੀਨਾ
ਖੇਡੀਆਂ ਨਾ ਜਾਣ ਕਦੇ ਚੜਦੀ,
ਵਰੇਸ ਜਦੋਂ ਕਰਦੀ ਸ਼ਰਾਰਤਾਂ।
ਬੁਝੀਆਂ ਨਾ ਜਾਣ ਕਦੇ ਚੰਦਰੀ,
ਜਵਾਨੀ ਜਦੋਂ ਪਾਉਂਦੀ ਏ ਬੁਝਾਰਤਾਂ।
ਮੀਂਹ ਫੇਰ ਇਸ਼ਕੇ ਦਾ ਖੁੱਲਾ ਵਰਦਾ ਵੇ।
ਆਇਆ ਸਾਉਣ ਦਾ ਮਹੀਨਾ
ਤੇਰੇ ਤੋਂ ਬਗੈਰ ਸਾਡਾ ਕਿੱਥੇ,
ਯਾਰਾ ਜੀਵਣੇਂ ਨੂੰ ਜੀ ਕਰਨਾ।
ਕੱਟਣੀ ਜੇ ਪੈ ਗੀ ਸਾਨੂੰ ਤੇਰੇ ਤੋਂ,
ਬਗੈਰ ਓਸ ਜਿੰਦਗੀ ਨੂੰ ਕੀ ਕਰਨਾ।
ਤੇਰੀ ਇੱਕ ਗੱਲ ਚੰਗੀ ਰੱਖੇਂ ਪਰਦਾ ਵੇ।
ਆਇਆ ਸੌਣ ਦਾ ਮਹੀਨਾ
ਮੈਂ ਦੁੱਖਭੰਜਨਾਂ ਵੇ ਤੇਰੇ ,
ਨਾਲ ਲੱਗੀਆਂ ਨਿਭਾਉਣੀਆਂ,
ਮੇਰੀਆਂ ਜੋ ਖੁਸ਼ੀਆਂ ਨੇਂ,
ਤੇਰੇ ਚ ਸਮਾਉਣੀਆਂ।
ਤੂੰ ਵੀ ਤਾਂ ਖਾਬੀਂ ਰਵੇਂ ਤਰਦਾ ਵੇ।
ਆਇਆ ਸਾਉਣ ਦਾ ਮਹੀਨਾ,
ਨੱਚਣੇਂ ਨੂੰ ਦਿਲ ਤੇਰੇ ਨਾਲ ਕਰਦਾ ਵੇ,
ਆਇਆ ਸਾਉਣ ਦਾ ਮਹੀਨਾਂ ।