ਪੰਜਾਬ ਵਿੱਚ ਅੱਜ ਕੋਰੋਨਾ ਦੇ 19 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂ ਕਿ 28 ਮਰੀਜ਼ ਠੀਕ ਹੋਏ। ਅੱਜ ਵਾਲੇ ਕੇਸ ਮਿਲਾ ਕੇ ਕੁੱਲ 2158 ਕੇਸ ਹੁਣ ਤੱਕ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 1946 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 40 ਦੀ ਮੌਤ ਹੋਈ ਹੈ। ਇਕ ਮਰੀਜ਼ ਆਕਸੀਜਨ ਸਪੋਰਟ ਉਤੇ ਹਨ ਜਦੋਂਕਿ ਇਕ ਮਰੀਜ਼ ਵੈਟੀਲੇਟਰ ਉਤੇ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 172 ਕੇਸ ਐਕਟਿਵ ਹਨ।