16.9 C
United Kingdom
Sunday, June 7, 2026

More

    ਖ਼ਤਰੇ ‘ਤੇ ਖ਼ਤਰਾ- ਹੁਣ ਟਿੱਡੀ ਦਲ ਨੇ ਉਡਾਈ ਨੀਂਦ

    ਕਪੂਰਥਲਾ (ਪੰਜ ਦਰਿਆ ਬਿਊਰੋ)

    ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਪਹਿਲਾਂ ਹੀ ਮੁਸ਼ਕਿਲ ‘ਚ ਫਸੇ ਕਿਸਾਨਾਂ ਦੀਆਂ ਮੁਸ਼ਕਿਲਾਂ ਪਾਕਿਸਤਾਨ ਤੋਂ ਆ ਰਹੇ ਟਿੱਡੀਆਂ ਦੇ ਦਲ ਨੇ ਹੋਰ ਵਧਾ ਦਿੱਤੀਆਂ ਹਨ। ਦੇਸ਼ ਦੇ ਕਈ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਯੂ. ਪੀ. ਹਰਿਆਣਾ ਵਰਗੇ ਸੂਬਿਆਂ ਨੂੰ ਟਿੱਡੀਆਂ ਦੀ ਇਹ ਮਾਰ ਝੱਲਣੀ ਪਈ ਹੈ। ਹੁਣ ਪੰਜਾਬ ਵੱਲ ਟਿੱਡੀ ਦਲ ਦੇ ਆਉਣ ਦੀ ਅਸ਼ੰਕਾ ਨਾਲ ਪੰਜਾਬ ਦੇ ਕਿਸਾਨਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜੇਕਰ ਇਸ ਮੁਸੀਬਤ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਫਸਲਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।
    ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੱਧਰ ‘ਤੇ ਸਮੂਹ ਬਣਾ ਕੇ ਖੇਤਾਂ ‘ਚ ਰਾਤ ਦੇ ਸਮੇਂ ਨਿਗਰਾਨੀ ਕਰਨ। ਸ਼ਾਮ 7 ਤੋਂ 9 ਵਜੇ ਵਿਚਕਾਰ ਟਿੱਡੀ ਦਲ ਰਾਤ ਨੂੰ ਆਰਾਮ ਕਰਨ ਲਈ ਕਿਤੇ ਵੀ ਬੈਠ ਸਕਦਾ ਹੈ।
    ਕਿਸਾਨ ਢੋਲ, ਥਾਲੀ, ਪਟਾਕੇ ਅਤੇ ਸਪਰੇਅ ਨਾਲ ਇਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਧੂੰਆਂ ਕਰਕੇ ਵੀ ਟਿੱਡੀ ਦਲ ਨੂੰ ਭਜਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
    ਕਿਸਾਨ ਇਸ ਟਿੱਡੀ ਦਲ ਨੂੰ ਭਜਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ।
    ਟਿੱਡੀ ਦਲ ‘ਚ ਕਰੋੜਾਂ ਦੀ ਗਿਣਤੀ ‘ਚ ਲਗਭਗ ਦੋ ਢਾਈ ਇੰਚ ਲੰਬੇ ਕੀਟ ਹੁੰਦੇ ਹਨ। ਕਿਸਾਨ ਦੇ ਖੇਤ ਕੁਝ ਹੀ ਘੰਟਿਆਂ ‘ਚ ਇਹ ਦਲ ਸਾਫ ਕਰ ਦਿੰਦਾ ਹੈ।
    ਇਹ ਹਨ ਫਸਲਾਂ ਨੂੰ ਬਚਾਉਣ ਦੇ ਤਰੀਕੇ
    40 ਮਿਲੀ ਲੀਟਰ ਨਿੰਮ ਦੇ ਤੇਲ ਨੂੰ 10 ਗ੍ਰਾਮ ਕਪੜੇ ਧੋਣ ਵਾਲੇ ਪਾਉਡਰ ਦੇ ਨਾਲ 10 ਕਿੱਲੋ ਪਾਣੀ ‘ਚ ਘੋਲ ਕੇ ਛਿੜਕਾਉਣ ਨਾਲ ਟਿੱਡੀ ਫਸਲ ਨੂੰ ਨਹੀ ਖਾਂਦੀ।
    ਟਿੱਡੀ ਦਲ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਖੇਤ ‘ਚ 100 ਝੋਨੇ ਦੀ ਭੂਸੀ ਨੂੰ ਅੱਧਾ ਕਿੱਲੋ ਫੇਨੀਟ੍ਰੋਥੀਯੋਨ ਤੇ ਪੰਜ ਕਿੱਲੋ ਗੁੜ ਦੇ ਨਾਲ ਮਿਲਾ ਕੇ ਖੇਤ ‘ਚ ਮਿਲਾ ਦਿਓ। ਇਸ ਜਹਿਰ ਨਾਲ ਟਿੱਡੀ ਮਰ ਜਾਂਦੀ ਹੈ।
    ਕਲੋਰੋਪਾਇਰੀਫਾਸ 20 ਫੀਸਦੀ ਈ. ਸੀ. 1200 ਐੱਮ. ਐੱਲ. ਜਾਂ ਡੈਲਟਾਮੇਥ੍ਰੀਨ 2.8 ਫੀਸਦੀ ਈ. ਸੀ., 625 ਐੱਮ. ਐੱਲ ਜਾਂ ਮੈਲਾਥਿਆਨ 50 ਫੀਸਦੀ ਈ. ਸੀ. 1850 ਐੱਮ. ਐੱਲ ਪ੍ਰਤੀ ਹੈਕਟੇਅਰ ਦੀ ਦਰ ਨਾਲ ਛਿੜਕਾਅ ਕਰੋ। ਟਿੱਡੀ ਦਲ ਹਮੇਸ਼ਾ ਬੁਤਾਈ ਮਿੱਟੀ ‘ਚ ਅੰਡੇ ਦਿੰਦਾ ਹੈ। ਅਜਿਹੇ ‘ਚ ਕਿਸਾਨ ਖੇਤਾਂ ਨੂੰ ਵਾਹ ਕੇ ਪਾਣੀ ਭਰ ਦੇਵੇ ਜਿਸ ਨਾਲ ਟਿੱਡੀ ਦੇ ਅੰਡੇ ਨਸ਼ਟ ਹੋ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!