23.7 C
United Kingdom
Sunday, June 21, 2026

More

    ਤੈਨੂੰ ਕਿਵੇਂ ਗੁਜ਼ਾਰਾਂ ਐ ਜ਼ਿੰਦਗੀ..?

    ਰਾਮ ਭਾਗੀਕੇ

    ਜਦੋਂ ਸੱਚ ਨੂੰ ਦੱਬਿਆ ਜਾਣ ਲੱਗੇ,
    ਤੇ ਝੂਠ ਹੀ ਅਸਲੀ ਪਛਾਣ ਲੱਗੇ,
    ਸਭ ਚੌਧਰ ਦੀ ਕੁਰਸੀ ਲਈ ਫਿਰਦੇ ਨੇ,

    ਬੰਨ੍ਹ ਬੰਨ੍ਹ ਕੇ ਡਾਰਾਂ ਐ ਜ਼ਿੰਦਗੀ,
    ਇਸ ਮਤਲਬੀ ਜਿਹੀ ਦੁਨੀਆਂ ਵਿੱਚ

    ਤੈਨੂੰ ਕਿਵੇਂ ਗੁਜ਼ਾਰਾਂ ਐ ਜ਼ਿੰਦਗੀ..?
    ਇਸ ਬੇਕਦਰੀ ਜਿਹੀ ਦੁਨੀਆਂ ਵਿੱਚ…..

    ?ਇੱਥੇ ਧਰਮ ਦੇ ਨਾਂ ‘ਤੇ ਵੰਡਦੇ ਨੇ,
    ਇੱਕ ਦੂਜੇ ਨੂੰ ਇਹ ਭੰਡਦੇ ਨੇ,

    ਬਾਣੀ ਵੀ ਜ਼ਾਤਾਂ ਵਿੱਚ ਵੰਡੀ ਗਈ,

    ਦੁੱਖ ਕਿਵੇਂ ਸਹਾਰਾਂ ਐ ਜ਼ਿੰਦਗੀ..
    ਤੈਨੂੰ ਕਿਵੇਂ ਗੁਜ਼ਾਰਾਂ ਐ ਜ਼ਿੰਦਗੀ..?

    ?ਇੱਥੇ ਹਰ ਕੋਈ ਲੁੱਟਣ ਨੂੰ ਫਿਰਦਾ ਏ,
    ਪੈਸੇ ਲਈ ਜ਼ਮੀਰੋਂ ਗਿਰਦਾ ਏ,
    ਮੇਰੇ ਦਿਲ ਵਿੱਚ ਕੁਝ ਕੁ ਜੋ ਖੁਵਾਹਿਸ਼ਾਂ ਨੇ,

    ਖੁਦ ਕਿਵੇਂ ਮੈਂ ਮਾਰਾਂ ਐ ਜ਼ਿੰਦਗੀ..
    ਇਸ ਬੇਕਦਰੀ ਜਿਹੀ ਦੁਨੀਆਂ ਵਿੱਚ…..

    ਤੈਨੂੰ ਕਿਵੇਂ ਗੁਜ਼ਾਰਾਂ ਐ ਜ਼ਿੰਦਗੀ..?

    ? “ਰਾਮ ” ਬਚ ਕੇ ਰਹਿ ਤੇਜ਼ ਜਮਾਨੇ ਤੋਂ,
    ਆਪਣੇ ਵਿੱਚ ਲੁਕੇ ਹੋਏ ਬੇਗਾਨੇ ਤੋਂ,
    ਇੱਥੇ ਘਰ ਦੇ ਹੀ ਭੇਤੀ ਨੇ ਘਰ ਢਾਹੁੰਦੇ,

    ਉਂਝ ਕਦੇ ਨਾ ਹਾਰਾਂ ਐ ਜ਼ਿੰਦਗੀ…
    ਇਸ ਮਤਲਬੀ ਜਿਹੀ ਦੁਨੀਆਂ ਵਿੱਚ,

    ਤੈਨੂੰ ਕਿਵੇਂ ਗੁਜ਼ਾਰਾਂ ਐ ਜ਼ਿੰਦਗੀ..?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!