3.5 C
United Kingdom
Sunday, March 8, 2026

More

    ਦੂਸ਼ਿਤ ਹੋਈ ਹਵਾ

    ਰਜਨੀ ਵਾਲੀਆ, ਕਪੂਰਥਲਾ
    ਦੂਸ਼ਿਤ ਹੋਈ ਹਵਾ ਤੇ,
    ਗੰਧਲਾ ਪਾਣੀ ਏ।
    ਇਸ ਪ੍ਰਦੂਸ਼ਿਤ ਵਾਤਾਵਰਣ
    ਚ ਜਿੰਦ ਮਰ ਜਾਣੀ ਏ।

    ਕੁੜੀਆਂ ਸੜਦੀਆਂ ਚਿੜੀਆਂ,
    ਹੈਨੀ ਰੁੱਖ ਵੀ ਮੁੱਕ ਜਾਣੇਂ।
    ਧਰਤੀ ਦੀ ਹਰ ਇੱਕ ਸ਼ੈਅ,
    ਦੀ ਅਜਬ ਕਹਾਣੀ ਏ।

    ਸੁਣੇਂ ਪੂੰਜੀਵਾਦ ਦੇ ਡਾਢੇ,
    ਬਹੁਤ ਅਸੂਲ ਰੱਬਾ ।
    ਮੈਂ ਮੁੱਕਦੀ ਮੁੱਕਦੀ ਮੁੱਕ,
    ਆਖਰ ਨੂੰ ਜਾਣੀਂ ਏ।

    ਸ਼ਾਹੂਕਾਰ ਪੈਸੇ ਦਾ ਭੁੱਖਾ,
    ਗਰੀਬ ਭੁੱਖਾ ਏ ਰੋਟੀ ਤੋਂ।
    ਰੱਬਾ ਝਾੜਕੇ ਸੁੱਟ ਗਰੂਰ,
    ਤੇਰੇ ਹੀ ਹੱਥ ਪਰਾਣੀਂ ਏ।

    ਮੇਰੇ ਵਤਨ ਦੀ ਧਰਤੜੀ
    ਤਾਂ ਹੈ ਸੋਨੇਂ ਨਾਲ ਲੱਦੀ।
    ਏ ਵੱਡੀ ਗਈ ਜਦੋਂ ਫਸਲ,
    ਮੰਡੀ ਨੂੰ ਜਾਣੀਂ ਏ।

    ਕਦੇ ਸਾਨੂੰ ਨਈਂ ਭੁੱਲਿਆ,
    ਰਾਮ ਤੇ ਨਾ ਹੀ ਅੱਲਾ ਹੂ।
    ਭਗਤ ਕਬੀਰ ਵੀ ਯਾਦ,
    ਨਾਨਕ ਦੀ ਬਾਣੀਂ ਏ।

    ਕਮਲਿਓ ਲੋਕੋ ਕਮਲੀਆਂ,
    ਮਾਰਨੀਆਂ ਬੰਦ ਕਰੋ।
    ਇੱਕੋ ਹੀ ਗੱਲ ਅੱਜ ਰਜਨੀ,
    ਨੇ ਸਾਰਿਆਂ ਤਾਈਂ ਸਮਝਾਣੀਂ ਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!