ਪਵਿੱਤਰ ਰਿਸਤੇ ਨੂੰ ਸ਼ਰਮਸਾਰ ਕਰ ਗਿਆ ਭਾਈ
ਜਲੰਧਰ (ਪੰਜ ਦਰਿਆ ਬਿਊਰੋ)
ਥਾਣਾ ਸਦਰ ਅਧੀਨ ਆਉਂਦੇ ਕਸਬਾ ਜਮਸ਼ੇਰ ‘ਚ 25 ਸਾਲ ਦੇ ਨੌਜਵਾਨ ਵੱਲੋਂ ਆਪਣੀ ਨਾਬਾਲਗ ਭੈਣ ਨਾਲ ਸਰੀਰਕ ਸੰਬੰਧ ਬਣਾ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੀ ਸ਼ਰਮਸਾਰ ਕਰ ਦਿੱਤਾ ਗਿਆ। ਉਕਤ ਭਰਾ ਕਈ ਸਾਲਾਂ ਤੱਕ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਸ ਨੇ ਦੋ ਸਾਲ ਪਹਿਲਾਂ ਮਲੇਸ਼ੀਆ ਭੱਜੇ ਉਕਤ ਮੁਲਜ਼ਮ ਖਿਲਾਫ ਆਈ. ਪੀ. ਸੀ. ਦੀ ਧਾਰਾ 376 ਅਤੇ 506 ਤੋਂ ਇਲਾਵਾ ਪੋਸਕੋ ਐਕਟ ਤਹਿਤ 156 ਨੰਬਰ ਐੱਫ.ਆਈ. ਆਰ ਦਰਜ ਕਰ ਲਈ ਹੈ।