ਫਰੀਦਕੋਟ (ਪੰਜ ਦਰਿਆ ਬਿਊਰੋ)
ਕਰੋਨਾ ਦੇ ਕਰਕੇ ਪਹਿਲਾਂ ਕਰਫਿਊ ਅਤੇ ਹੁਣ ਲਾਕਡਾਊਨ ਹੋਣ ਕਾਰਨ ਪੁਲਿਸ ਨਾਕੇ ਪਹਿਲਾਂ ਵਾਂਗ ਹੀ ਜਾਰੀ ਹਨ ਅਤੇ ਪਹਿਲਾਂ ਵਾਂਗ ਹੀ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਉਪਰ ਹਮਲੇ ਵੀ ਹੋ ਜਾਰੀ ਹਨ। ਤਾਜ਼ਾ ਘਟਨਾ ਫਰੀਦਕੋਟ ਦੀ ਹੈ, ਜਿਥੇ ਪੁਲਿਸ ਨੇ ਏ ਐਸ ਆਈ ਵੀਰਮ ਸਿੰਘ ਉਪਰ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਦਰਜ ਕੀਤੀ ਐਫ ਆਈ ਆਰ ਮੁਤਾਬਿਕ ਗੁਰਵਿੰਦਰ ਸਿੰਘ ਅਤੇ ਹੋਰ ਵਿਅਕਤੀ ਆਪਸ ਵਿੱਚ ਝਗੜਾ ਕਰ ਰਹੇ ਸਨ ਤਾਂ ਚੁੰਗੀ ਨੰਬਰ 7 ਦੇ ਨਾਕੇ ਤੇ ਸਾਥੀਆਂ ਸਮੇਤ ਮੌਜੂਦ ਸਬੰਧਤ ਏ ਐਸ ਆਈ ਨੇ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਉਪਰੰਤ ਇਹ ਨੌਜਵਾਨ ਦੋ ਹੋਰ ਲੜਕੇ ਨਾਲ ਲੈਕੇ ਆ ਗਿਆ ਅਤੇ ਇਨ੍ਹਾਂ ਵੀਰਮ ਸਿੰਘ ਏ ਐਸ ਆਈ ਉਪਰ ਰਾਡ ਨਾਲ ਹਮਲਾ ਕੀਤਾ ਜਿਸ ਨਾਲ ਉਸਦੇ ਮੂੰਹ ਉਪਰ ਸੱਟਾਂ ਲੱਗੀਆਂ। ਪੁਲਿਸ ਨੇ ਗੁਰਵਿੰਦਰ ਸਿੰਘ ਅਤੇ ਉਸਦੇ ਦੋ ਸਾਥੀਆਂ ਉਪਰ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਸ ਐਚ ਓ ਰਾਜੇਸ਼ ਕੁਮਾਰ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।