23.7 C
United Kingdom
Sunday, June 21, 2026

More

    ਉਨਟਾਰੀਓ ਸੂਬੇ ਦਾ ਬਰੈਂਪਟਨ ਸ਼ਹਿਰ ਕਰੋਨਾ ਵਾਇਰਸ ਦਾ “ਹੌਟ ਸਪੌਟ” ਬਣਿਆ


    ਬਰੈਮਪਟਨ ( ਬਲਜਿੰਦਰ ਸੇਖਾ )

    ਕਨੇਡਾ ਦੇ ਉਨਟਾਰੀਓ ਸੂਬੇ ਦਾ ਪੰਜਾਬੀਆਂ ਦੀ ਵਸੋਂ ਵਾਲਾ ਬਰੈਂਪਟਨ ਸ਼ਹਿਰ ਹੁਣ ਕਰੋਨਾ ਵਾਇਰਸ ਦਾ ” ਹਾੱਟ ਸਪਾਟ” ਬਣ ਗਿਆ ਹੈ ।ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਸ ਤੇ ਚਿੰਤਾ ਜਾਹਿਰ ਕੀਤੀ ਹੈ ।ਸ਼ਹਿਰ ਵਿੱਚ ਲੰਮੇ ਸਮੇਂ ਤੋਂ ਕਰੋਨਾ ਵਾਇਰਸ ਦੇ ਨਿੱਤ ਨਵੇਂ ਆ ਰਹੇ ਮਾਮਲਿਆਂ ਤੇ ਸਮਾਜਿਕ ਦੂਰੀ ਨਾ ਬਣਾਉਣ ਬਾਰੇ ਸੂਬਾ ਸਰਕਾਰ ਤੇ ਸਿਟੀ ਵੱਲੋਂ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ ਪਰ ਹੁਣ ਕੁਝ ਲੋਕਾਂ ਦੀਆਂ ਲਾਪਰਵਾਹੀਆਂ ਕਾਰਨ ਬਰੈਂਪਟਨ ਸ਼ਹਿਰ ਕਰੋਨਾ ਵਾਇਰਸ ਦਾ ” ਹਾੱਟ ਸਪਾਟ” ਬਣ ਗਿਆ ਹੈ ਜਿੱਥੇ ਆਬਾਦੀ ਦੇ ਹਿਸਾਬ ਨਾਲ ਸਾਰਿਆਂ ਸ਼ਹਿਰਾਂ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨੀਂ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਛਾਪੇ ਮਾਰੇ ਗਏ ਸਨ ।ਵੱਖ ਵੱਖ ਪਲਾਜਿਆਂ ਵਿੱਚ ਸੈਂਕੜੇ ਲੋਕਾਂ ਨੂੰ ਇਸ ਲਾਕ ਡਾਊਨ ਵਿੱਚ ਕਨੂੰਨ ਦੀ ਪਾਲਣਾ ਨਾ ਕਰਨ ਤੇ ਚਾਰਜ ਕੀਤਾ ਹੈ ।ਅੱਜ ਤੱਕ ਬਰੈਪਟਨ ਵਿੱਚ ਕਰੋਨਾਵਾਈਰਸ ਦੇ 2080 ਕੇਸ ਹੋਏ ਹਨ ।
    ਜਿੰਨਾ ਵਿੱਚੋਂ 1429 ਠੀਕ ਹੋ ਗਏ ਹਨ। ਇਸ ਸਮੇ ਲੱਗ ਪੱਗ ਇਲਾਜ ਅਧੀਨ 651 ਕੇਸ ਹਨ ।ਬਰੈਮਪਟਨ ਵਿੱਚ ਅੱਜ ਤੱਕ ਕਰੋਨਾ ਵਾਈਰਸ ਨਾਲ 67 ਮੌਤਾਂ ਹੋਈਆ ਹਨ ।ਜੇਕਰ ਕੇਸ ਇਸ ਤਰਾਂ ਵਧਦੇ ਰਹੇ ਤਾਂ ਸਰਕਾਰ ਹੋਰ ਸਖ਼ਤ ਕਦਮ ਵੀ ਲੈ ਸਕਦੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!