ਹਰਪ੍ਰੀਤ ਸਿੰਘ ਲਲਤੋਂ
ਕੋਈ ਮਾਂ ਬਾਪ ਨੀ ਚਾਹੁੰਦਾ,ਕਿ ਉਹਦਾ ਧੀ ਪੁੱਤ ਨਾ ਪੜੇ,
ਪਰ ਗਰੀਬ ਆਦਮੀ ਦੱਸੋ ,ਕਿੱਦਾਂ ਹਾਲਾਤਾਂ ਨਾਲ ਲੜੇ।
ਸਕੂਲ ਮੋਟੀਆਂ ਮੋਟੀਆਂ ਰਕਮਾਂ ਮੰਗਦੇ,ਆਏ ਸਾਲ ਚੜੇ,
ਪਰ ਗਰੀਬ ਆਦਮੀ…………..।
ਕੰਮ ਧੰਦੇ ਲੱਗਿਆ ਬਚਪਨ, ਕਿੱਥੇ ਜਾ ਕੇ ਤਾਲੀਮ ਲਵੇ,
ਭੁੱਖਾ ਢਿੱਡ ਤਾਂ ਸਦਾ ਹੀ ,ਰੋਟੀ ਦੇ ਡਰੀਮ ਲਵੇ,
ਤਾਂਹੀਉ ਤਾਂ ਨਿੱਕੇ ਨਿੱਕੇ ਹੱਥਾਂ ਵਿੱਚ ,ਔਜਾਰ ਨੇ ਫੜੇ,
ਪਰ ਗਰੀਬ ਆਦਮੀ………..।
ਕੱਚੇ ਕੰਮ ਸਰਕਾਰਾਂ ਦੇ, ਜੋ ਅਧਿਆਪਕ ਰੱਖਦੀ ਏ ਕੱਚੇ,
ਕੀ ਪੜਾਉਣਗੇ ਮਾਸਟਰ ਕੀ,ਪੜਣਗੇ, ਸਰਕਾਰੀ ਸਕੂਲਾਂ ਦੇ ਬੱਚੇ,
ਪੱਕੇ ਹੋਣ ਲਈ ਆਏ ਦਿਨ ਰਹਿੰਦੇ ,ਧਰਨੇ ਤੇ ਦੜੇ,
ਪਰ ਗਰੀਬ ਆਦਮੀ………….।
ਮਿਹਨਤ,ਲਗਨ ,ਦ੍ਰਿੜ ਇਰਾਦੇ ਬੰਦੇ ਨੂੰ,ਲੈ ਜਾਂਦੇਕਿੱਥੋਂ ਕਿੱਥੇ ਨੇ,
ਉਹੀ ਲਾਉਂਦੇ ਤੀਰ ਟਿਕਾਣੇ ਨੇ, ਜਿੰਨਾ ਨਿਸ਼ਾਨੇ ਹੁੰਦੇ ਮਿੱਥੇ ਨੇ,
ਪਿਛੋਕੜ ਦੱਸਦਾ ਕਈ ਸਫਲ ਬੰਦੇ,ਪੜ ਗਰੀਬੀ ਚੋਂ ਉੱਠ ਖੜੇ,
ਪਰ ਗਰੀਬ ਆਦਮੀ……।
ਆਹ ਸੋਚ ਬਦਲਣੀ ਪੈਣੀ ਆ, ਘਾਹ ਹੀ ਖੋਤੂ ਪੁੱਤ ਘਾਹੀ ਦਾ,
ਲਲਤੋਂ ਵਾਲਿਆ ਹਰ ਇੱਕ ਬੱਚੇ ਨੂੰ , ਪੜਾਉਣਾ ਚਾਹੀਦਾ।
ਗਰੀਬ ਦੀ ਕੁੱਲੀ ਵਿੱਚ ਵੀ ਹੁਣ, ਵਿਦਿਆ ਦਾ ਚਾਨਣ ਵੜੇ,
ਪਰ ਗਰੀਬ ਆਦਮੀ ਦੱਸੋ ਕਿੱਦਾਂ ਹਾਲਾਤਾਂ ਨਾਲ ਲੜੇ।