ਟੋਰਾਂਟੋ (ਬਲਜਿੰਦਰ ਸੇਖਾ)
ਕਨੇਡਾ ਦੇ ਉਨਟਾਰੀਓ ਸੂਬੇ ਵਿੱਚ ਅੱਜ ਸੱਤਵੇਂ ਦਿਨ ਵੀ ਮਿਥੀ ਹੋਈ ਗਿਣਤੀ ਵਿਚ ਟੈਸਟ ਨਹੀਂ ਹੋ ਸਕੇ! ਅੱਜ ਪ੍ਰੀਮੀਅਰ ਡੱਗ ਫੋਰਡ ਵਲੋਂ ਅਪੀਲ ਕੀਤੀ ਗਈ ਹੈ ਕਿ ਭਾਂਵੇ ਜੇ ਕਿਸੇ ਨੂੰ ਬਿਮਾਰੀ ਦੇ ਲੱਛਣ ਨਹੀਂ ।ਪਰ ਕਿਸੇ ਵੀ ਕਾਰਨ ਕੋਵਿਡ ਹੋਣ ਦਾ ਸ਼ੱਕ ਹੈ ਤਾਂ ਉਹ ਜ਼ਰੂਰ ਟੈਸਟ ਕਰਵਾਉਣ !ਪ੍ਰੀਮੀਅਰ ਵੱਲੋਂ ਸੂਬੇ ਵਿੱਚ ਵੱਧ ਰਹੀ ਮਰੀਜਾਂ ਦੀ ਗਿਣਤੀ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ।ਯਾਦ ਰਹੇ ਬੀਤੇ ਹਫ਼ਤੇ ਸੂਬੇ ਨੂੰ ਫੇਜ ਇੱਕ ਖੋਲ ਦਿੱਤਾ ਗਿਆ ਸੀ ।ਗਰਮੀ ਦੇ ਮੌਸਮ ਕਾਰਨ ਪਿਛਲੇ ਦੋ ਮਹੀਨਿਆਂ ਤੋ ਘਰਾਂ ਅੰਦਰ ਫਸੇ ਲੋਕ ਤੇ ਬੱਚੇ ਹੁਣ ਬਾਹਰ ਨਿਕਲਣਾ ਚਾਹੁੰਦੇ ਹਨ ।