3.5 C
United Kingdom
Sunday, March 8, 2026

More

    ਸਕਾਟਲੈਂਡ- ਬੋਥਵੈਲ ‘ਚ ਹੋਇਆ ਨਾਬਾਲਗ ਲੜਕੀ ਨਾਲ ਜਬਰ ਜਨਾਹ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਬੁੱਧਵਾਰ ਦੀ ਸ਼ਾਮ ਨੂੰ ਬੋਥਵੇਲ ਕੈਸਲ ਨੇੜੇ ਜੰਗਲ ਵਾਲੇ ਖੇਤਰ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਾਮ 5.45 ਤੋਂ ਸ਼ਾਮ 7.30 ਵਜੇ ਦੇ ਵਿਚਕਾਰ ਵਾਪਰੀ ਸੀ। ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧੀ ਹੋਈ ਹੈ ਅਤੇ ਅਧਿਕਾਰੀ ਸ਼ੱਕੀ ਨੂੰ ਭਾਲਦੇ ਸਮੇਂ ਜਾਣਕਾਰੀ ਦੀ ਅਪੀਲ ਕਰ ਰਹੇ ਹਨ। ਲੜਕੀ ਉਸ ਦਿਨ ਆਪਣੇ ਦੋਸਤਾਂ ਨਾਲ ਦੱਖਣੀ ਲੈਨਾਰਕਸ਼ਾਇਰ ਵਿੱਚ ਕਲਾਈਡ ਵਾਕਵੇਅ ਦੀ ਜਗ੍ਹਾ ਤੇ ਸੀ ਅਤੇ ਉੱਥੋਂ ਆਪਣੇ ਦੋਸਤਾਂ ਤੋਂ ਵੱਖ ਹੋ ਜਾਣ ਤੋਂ ਬਾਅਦ, ਉਸਨੂੰ ਇੱਕ ਵਿਅਕਤੀ ਨੇ ਆਪਣੇ ਬਹਿਕਾਵੇ ਵਿੱਚ ਲੈ ਲਿਆ ਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ। ਇਹ ਆਦਮੀ 20 ਕੁ ਸਾਲਾਂ ਦਾ ਅਤੇ ਪਤਲੇ ਸਰੀਰ ਵਾਲਾ ਦੱਸਿਆ ਗਿਆ ਹੈ। ਉਸ ਸਮੇਂ, ਉਸਨੇ ਲਾਲ ਰੰਗ ਦੀ ਟੀ-ਸ਼ਰਟ ਅਤੇ ਨੀਲੀਆਂ ਸ਼ਾਰਟਸ ਪਾਈਆਂ ਸਨ।
    ਡਿਟੈਕਟਿਵ ਇੰਸਪੈਕਟਰ ਡੇਵਿਡ ਲੈਮੋਂਟ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇ ਉਹ ਬੁੱਧਵਾਰ ਰਾਤ ਨੂੰ ਸੰਬੰਧਤ ਸਮੇਂ ਦੇ ਆਸ ਪਾਸ ਉਸ ਖੇਤਰ ਵਿੱਚ ਆਏ ਹੋਣ, ਤਾਂ ਉਹ ਵਿਚਾਰ ਕਰਨ ਕਿ ਕੀ ਉਨ੍ਹਾਂ ਨੇ ਇਸ ਆਦਮੀ ਨੂੰ ਵੇਖਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!