
ਜੇਕਰ ਟੁਕੜੇ ਹੁੰਦਾ ਸੂਰਜ , ਧਰਤੀ ‘ਤੇ ਪਰਭਾਤ ਨਾ ਹੁੰਦੀ।
ਨਾ ਖਿੜਦੇ ਫੁੱਲ, ਰਸਦੇ ਨਾ ਫ਼ਲ,ਰੌਣਕ ਤਵਾ ਪਰਾਤ ਨਾ ਹੁੰਦੀ।
ਮਾਣ ਅਤੇ ਮਰਯਾਦਾ ਸਾਂਭਣ, ਕਰਜ਼ ਉਤਾਰਨ ਸਰਬ ਸਮੇਂ ਦਾ,
ਧਰਮਾਂ ਗੋਤਾਂ ਵਿੱਚ ਨਾ ਵੰਡੋ, ਸੂਰਮਿਆਂ ਦੀ ਜ਼ਾਤ ਨਾ ਹੁੰਦੀ।
ਸ਼ਾਸਤਰਾਂ ਤੇ ਸ਼ਸਤਰ ਦੇ ਸਮਤੋਲ ਸਿਰਜਿਆ ਮੇਰਾ ਵਿਰਸਾ,
ਸੀਸ ਤਲੀ ਧਰ ਯਾਰ ਗਲੀ ਵੱਲ, ਜਾਣਾ ਸੌਖੀ ਬਾਤ ਨਾ ਹੁੰਦੀ।
ਭਲਾ ਕਹੋ ਜਾਂ ਬੁਰਾ ਮਨਾਉ , ਨਾਲ ਪੋਥੀਆਂ ਜੇ ਨਾ ਟੁੱਟਦੇ,
ਸੁਣੀ ਸੁਣਾਈ ਮੰਨਦੇ ਜੇ ਨਾ, ਏਨੀ ਲੰਮੀ ਰਾਤ ਨਾ ਹੁੰਦੀ।
ਧਰਮਾਂ ਵਾਲੇ ਅਸਲੀ ਸੌਦਾ ਨੂੰ ਵੰਡਦੇ ਜੇਕਰ
ਕਿਣਕਾ ਸਾਨੂੰ,
ਸਾਡੇ ਸੁਪਨੇ ਹੀ ਚਰ ਜਾਂਦਾ, ‘ਨ੍ਹੇਰੇ ਦੀ ਔਕਾਤ ਨਾ ਹੁੰਦੀ।
ਕਹਿਣਾ ਸੌਖਾ, ਕਰਨਾ ਔਖਾ, ਫਾਂਸੀ ਚੁੰਮਣਾ ਤੇ ਮੁਸਕਾਉਣਾ,
ਮਿਲੇ ਸ਼ਹਾਦਤ ਨਾ ਬਿਨ ਮੰਗੇ, ਇਹ ਕੋਈ ਖ਼ੈਰਾਤ ਨਾ ਹੁੰਦੀ।
ਮੈਨੂੰ ਆਪ ਸਮੁੰਦਰ ਦੱਸਿਆ, ਜਦ ਮੈਂ ਤਪਦਾਂ ਜਲ ਕਣ ਉੱਡਦੇ,
ਇਹ ਹੌਕੇ ਹੀ ਬੱਦਲ ਬਣਦੇ, ਗੱਲੀਂ ਤਾਂ ਬਰਸਾਤ ਨਾ ਹੁੰਦੀ।
?
ਸੰਪਰਕ: 98726 31199