ਅਮਰਜੀਤ ਚੀਮਾ

ਪੰਜਾਬੀ ਜਿੰਦ ਪੰਜਾਬੀ ਜਾਨ
ਪੰਜਾਬੀ ਮੇਰਾ ਦੀਨ ਈਮਾਨ।
ਪੰਜਾਬੀ ਇਜ਼ਤ ਪੰਜਾਬੀ ਮਾਨ।
ਦੇਸ਼ ਮੇਰਾ ਪੰਜਾਬ ਤੇ ਮਾਂ ਪੰਜਾਬੀ।
ਵਿਰਸਾ ਪੰਜਾਬੀ ਤੇ ਮੇਰਾ ਨਾਂ ਪੰਜਾਬੀ।
ਦਿਲ ਦੀ ਗੱਲ ਮੈਂ ਚੀਮਾ ਖੋਲੀ
ਪੰਜਾਬੀ ਮੇਰੀ ਮਾਂ ਬੋਲੀ।
ਮੇਰਾ ਰੋਣਾ ਪੰਜਾਬੀ, ਮੇਰਾ ਹੱਸਣਾ ਪੰਜਾਬੀ।
ਮੇਰਾ ਗਾਉਣਾ ਪੰਜਾਬੀ, ਮੇਰਾ ਨੱਚਣਾ ਪੰਜਾਬੀ।
ਰਗ ਰਗ ਵਿਚ ਮੇਰੇ ਵੱਸੇ ਪੰਜਾਬੀ
ਮੇਰਿਆਂ ਹਾਸਿਆਂ ਦੇ ਵਿਚ ਹੱਸੇ ਪੰਜਾਬੀ।
ਪੰਜਾਬੀ ਮੇਰਿਆਂ ਸਾਹਾਂ ਦੇ ਵਿਚ
ਪਿੰਡ ਨੂੰ ਜਾਂਦਿਆਂ ਰਾਹਾਂ ਦੇ ਵਿਚ।
ਗੁੜਤੀ ਵਿਚ ਹੈ ਮਿਲੀ ਪੰਜਾਬੀ
ਫੁੱਲਾਂ ਨਾਲ ਹੈ ਖਿਲੀ ਪੰਜਾਬੀ।
ਪੰਜਾਬੀ ਬੋਲਣੋਂ ਮੈਂ ਨਹੀਂ ਡਰਨਾ,
ਪੰਜਾਬੀ ਬਿਨਾ ਹੈ ਮੇਰਾ ਮਰਨਾ।
ਪੰਜਾਬੀ ਮੇਰੇ ਸਿਰ ਦਾ ਤਾਜ
ਪੰਜਾਬੀ ਕਰਕੇ ਮੈਂ ਕਰਦਾ ਰਾਜ।
ਪੰਜਾਬੀ ਨਾਲ ਮੇਰਾ ਵਸੇ ਜਹਾਨ
ਪੰਜਾਬੀ ਨਾਲ ਹੈ ਮੇਰੀ ਪਛਾਣ।
ਦਿਲ ਦੀ ਗੱਲ ਅੱਜ ਚੀਮਾ ਖੋਲੀ
ਮੇਰੀ ਪਿਆਰੀ ਮਾਂ ਬੋਲੀ।