23.1 C
United Kingdom
Sunday, June 21, 2026

More

    ਯੂਕੇ ਆਉਣ ਵਾਲਿਆਂ ਨੂੰ ਲੈਣਾ ਪਵੇਗਾ 14 ਦਿਨ ਦਾ ਇਕਾਂਤਵਾਸ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕੋਰੋਨਵਾਇਰਸ ਦੇ ਮਾਮਲਿਆਂ ਨੂੰ ਰੋਕਣ ਦੀ ਯੋਜਨਾ ਦੇ ਹਿੱਸੇ ਵਜੋਂ ਯੂਕੇ ਵਿੱਚ ਆਉਣ ਵਾਲੇ ਹਰੇਕ ਲਈ 14 ਦਿਨਾਂ ਦੇ ਇਕਾਂਤਵਾਸ ਦਾ ਐਲਾਨ ਕੀਤਾ ਹੈ। ਦੇਸ਼ ਵਿੱਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ 8 ਜੂਨ ਤੋਂ ਇੱਕ ਪੰਦਰਵਾੜੇ ਲਈ ਸਵੈ-ਅਲੱਗ ਰਹਿਣਾ ਪਵੇਗਾ ਅਤੇ ਰਿਹਾਇਸ਼ ਦਾ ਵੇਰਵਾ ਵੀ ਦੇਣਾ ਪਏਗਾ, ਜਿੱਥੇ ਉਹ ਰਹਿਣਗੇ। ਕਿਸੇ ਵੀ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਸੰਪਰਕ ਫਾਰਮ ਭਰਨਾ ਪਵੇਗਾ ਜੇ ਉਹ ਬੀਮਾਰ ਹੋ ਜਾਂਦੇ ਹਨ ਜਾਂ ਕਿਸੇ ਪੀੜਤ ਦੇ ਸੰਪਰਕ ਵਿਚ ਆਂਉਦੇ ਹਨ ਤਾਂ ਇਸ ਜਾਣਕਾਰੀ ਨੂੰ ਛੁਪਾਉਣ ਦੀ ਸੂਰਤ ਵਿੱਚ ਜੁਰਮਾਨਾ ਵੀ ਹੋ ਸਕਦਾ ਹੈ। ਗ੍ਰਹਿ ਸਕੱਤਰ ਨੇ ਕਿਹਾ ਕਿ  “ਅਸੀਂ ਹੁਣ ਇਹ ਨਵੇਂ ਉਪਾਅ ਪੇਸ਼ ਕਰ ਰਹੇ ਹਾਂ ਤਾਂ ਜੋ  ਵਾਇਰਸ ਫੈਲਾਅ ਦੀ ਦਰ ਨੂੰ ਹੇਠਾਂ ਰੱਖਿਆ ਜਾ ਸਕੇ ਅਤੇ ਦੂਜੀ  ਵਿਨਾਸ਼ਕਾਰੀ ਲਹਿਰ ਨੂੰ ਰੋਕਿਆ ਜਾ ਸਕੇ।ਇਹਨਾਂ ਨਿਰਦੇਸਾਂ  ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਲੋਕਾਂ ਨੂੰ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ। ਕੋਰੋਨਾਵਾਇਰਸ ਨਾਲ ਲੜਨ ਲਈ ਯਾਤਰਾ ਕਰਨ ਵਾਲੇ ਮੈਡੀਕਲ ਕਰਮਚਾਰੀਆਂ ਨੂੰ ਵੱਖਰਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਮੌਸਮੀ ਖੇਤੀਬਾੜੀ ਕਾਮੇ ਆਪਣੇ ਆਪ ਨੂੰ ਉੱਥੇ ਹੀ ਇਕਾਂਤਵਾਸ ਕਰਨਗੇ ਜਿਸ ਸਥਾਨ ਉੱਤੇ ਉਹ ਕੰਮ ਲਈ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!