ਲੁਧਿਆਣਾ (ਡਾ. ਸੁਰਜੀਤ ਸਿੰਘ ਭਦੌੜ)
ਪਦਮ ਸ਼੍ਰੀ ਨਾਲ ਸਨਮਾਨਤ ਦੇਵਿੰਦਰ ਸਤਿਆਰਥੀ ਲੋਕ ਗੀਤਾਂ ਦਾ ਆਦਮੀ ਸੀ। ਉਹਨਾਂ ਦੇ ਜਨਮ 1908 ਨੂੰ ਪਟਿਆਲਾ ਰਿਆਸਤ ਤੇ ਪਿੰਡ ਭਦੌੜ ਵਿਖੇ ਹੋਇਆ । ਵੱਖ ਵੱਖ ਖਿੱਤਿਆਂ ਦੀ ਧਰਤੀ ਦੇ ਲੋਕਾਂ ਦੇ ਲੋਕ ਗੀਤਾਂ ਦਾ ਖਜਾਨਾ ਸੰਗ੍ਰਹਿਤ ਕਰਨਾ ਉਹਦੀ ਫਿਤਰਤ ਸੀ । ਲੱਖਾਂ ਲੋਕ ਗੀਤਾਂ ਨਾਲ ਸ਼ਿੰਗਾਰੀ ਉਹਨਾਂ ਦੀ ਪਹਿਲੀ ਪੰਜਾਬੀ ਪੁਸਤਕ ਗਿੱਧਾ ਉਨਾਂ ਦੀ ਸਰਵੋਤਮ ਰਚਨਾ ਸੀ, ਜਿਹੜੀ 1936 ਚ ਛਪਣ ਤੋਂ ਬਾਅਦ ਇੰਨੀ ਮਕਬੂਲ ਹੋਈ ਕਿ ਇਸਦੇ ਸੰਸਕਰਣ 1954,1958,1964,1970 ਅਤੇ 1980 ਵਿੱਚ ਵੀ ਛਪਦੇ ਰਹੇ । ਉਨਾਂ ਨੇ 50 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤਾ ਅਤੇ ਉਨਾਂ ਦੀਆਂ ਸਾਰੀਆਂ ਕਵਿਤਾਵਾਂ , ਕਹਾਣੀਆਂ ਅਤੇ ਨਾਵਲਾਂ ਵਿੱਚੋਂ ਲੋਕ ਗੀਤਾਂ ਦੀ ਮਹਿਕ ਆਉਂਦੀ ਹੈ । ਉਰਦੂ ਵਿੱਚ ਲਿਖਣਾ ਸ਼ੁਰੂ ਕਰਨ ਵਾਲੇ ਸਤਿਆਰਥੀ ਨੇ ਪੰਜਾਬੀ ਵਿੱਚ ਲਿਖਣਾ ਗੁਰੂ ਦੇਵ ਰਵਿੰਦਰ ਨਾਥ ਟੈਗੋਰ ਜੀ ਦੇ ਕਹਿਣ ਤੇ ਸ਼ੁਰੂ ਕੀਤਾ । ਇਸ ਸਾਲ ਉਨਾਂ ਦੇ ਜਨਮ ਦਿਨ ਤੇ ਆਨਲਾਈਨ ਸੰਵਾਦ ਦੇ ਜਰੀਏ 23 ਮਈ ਸ਼ਾਮ 6.00 ਉਨਾਂ ਨੂੰ ਯਾਦ ਕੀਤਾ ਜਾਵੇਗਾ । ਸੰਚਾਲਕ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿਇਸ ਵਿਸ਼ੇਸ ਸੰਵਾਦ ਵਿੱਚ ਸਰਵੋਤਮ ਸਾਹਿਤਕਾਰ ਅਤੇ ਲੇਖਕ ਪ੍ਰੋ. ਗੁਰਭਜਨ ਗਿੱਲ, ਸ. ਗੁਰਬਚਨ ਸਿੰਘ ਭੁੱਲਰ, ਡਾ. ਸ਼ਤੀਸ ਕੁਮਾਰ ਵਰਮਾ ਅਤੇ ਸ.ਨਿਰਮਲ ਅਰਪਣ ਮੁੱਖ ਸੰਵਾਦ ਕਰਤਾ ਹੋਣਗੇ । ਤੁਹਾਨੂੰ ਸਾਰਿਆਂ ਨੂੰ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ । ਸ਼ਾਮਿਲ ਹੋਣ ਲਈ ਹੇਠਲੇ ਲਿੰਕ ਤੇ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
https://us04web.zoom.us/j/4137776195?pwd=RmtnbEptRlM3ZFBXRGt4TUJKMGdXUT09
Meeting ID =413 777 6195
Password = 798195