13.7 C
United Kingdom
Monday, June 22, 2026

More

    ਬਹਿਰੀਨ ਵਿੱਚ ਮਾਰੇ ਗਏ ਨੌਜਵਾਨ ਦਾ ਰਈਆ ਵਿਖੇ ਕੀਤਾ ਅੰਤਿਮ ਸਸਕਾਰ,

    ਤਿੰਨ ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਰਈਆ ਦੀ ਗਰੀਬ ਵਿਧਵਾ ਮਾਂ ਦਾ ਇਕਲੌਤਾ ਨੌਜਵਾਨ ਪੁੱਤਰ ਜੋ ਰੋਜੀ-ਰੋਟੀ ਦੀ ਖ਼ਾਤਰ ਬਹਿਰੀਨ ਗਿਆ ਸੀ, ਦੀ ਬੀਤੇ ਮਹੀਨੇ ਬਹਿਰੀਨ ਦੇਸ਼ ਵਿੱਚ ਮੌਤ ਹੋ ਗਈ ਸੀ। ਹਲਕਾ ਬਾਬਾ ਬਕਾਲਾ ਸਾਹਿਬ ਦੇ ਆਮ ਆਦਮੀ ਪਾਰਟੀ ਇੰਚਾਰਜ ਦਲਬੀਰ ਸਿੰਘ ਟੌਂਗ ਦੇ ਯਤਨਾ ਸਦਕਾ ਮੈਂਬਰ ਪਾਰਲੀਮੈਂਟ ਅਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਹਰਜਾਪ ਸਿੰਘ ਉਰਫ ਹਰਮਨ ਪੁੱਤਰ ਸੁਖਵਿੰਦਰ ਕੌਰ ਪਤਨੀ ਸਵ: ਲਖਵਿੰਦਰ ਸਿੰਘ ਮਜਬੀ ਸਿੱਖ ਵਾਸੀ ਰਈਆ ਦੀ ਮ੍ਰਿਤਕ ਦੇਹ ਜੋ ਕੱਲ੍ਹ ਹਵਾਈ ਜਹਾਜ ਰਾਹੀਂ ਬਹਿਰੀਨ ਤੋਂ ਵਾਪਸ ਦਿੱਲੀ (ਇੰਡੀਆ) ਅਤੇ ਦਿੱਲੀ ਤੋਂ ਗੱਡੀ ਰਾਹੀ ਅੱਜ ਰਈਆ ਵਿਖੇ ਸਵੇਰੇ 9 ਵਜੇ ਲਿਆਂਦੀ ਗਈ। ਇਸ ਮੌਕੇ ਹਰਜਾਪ ਦੀ ਮਾਤਾ ਅਤੇ ਰਿਸ਼ਤੇਦਾਰਨੀਆਂ ਨੇ ਉਹਨੂੰ ਸਿਹਰਾ ਬੰਨਿਆ ਅਤੇ ਹੋਰ ਧਾਰਮਿਕ ਰਸਮਾਂ ਕੀਤੀਆ ਗਈਆਂ। ਰਸਮਾਂ ਕਰਨ ਉਪਰੰਤ ਹਰਜਾਪ ਦਾ ਅੰਤਿਮ ਸਸਕਾਰ ਉਸਦੀ ਮਾਤਾ ਅਤੇ ਰਿਸ਼ਤੇਦਾਰਾਂ ਦੀ ਹਾਜਰੀ ਵਿੱਚ ਸ਼ਮਸ਼ਾਨ ਘਾਟ ਪੱਤੀ ਛੀਨੇਮਾਨ ਰਈਆ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਬਹੁਤ ਗਮਗੀਨ ਮਹੌਲ ਵਿੱਚ ਕਰ ਦਿੱਤਾ ਗਿਆ। ਹਰਜਾਪ ਦੀ ਚਿਖਾ ਨੂੰ ਅਗਨੀ ਉਸਦੇ ਮਾਸੜ ਬਲਦੇਵ ਸਿੰਘ ਪੱਪੂ ਅਤੇ ਮਾਮੇ ਦਿਲਬਾਗ ਸਿੰਘ ਨੇ ਸਾਂਝੇ ਤੌਰ ‘ਤੇ ਦਿਖਾਈ। ਇਸ ਮੌਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਲਬੀਰ ਸਿੰਘ ਟੌਂਗ, ਡਾਇਰੈਕਟਰ ਡਾ:ਗੁਰਮੀਤ ਸਿੰਘ ਚੀਮਾ, ਮੈਨੇਜਿੰਗ ਡਾਇਰੈਕਟਰ ਜਸਪਾਲ ਕੌਰ ਚੀਮਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਚੀਮਾ ਗੁਰੂ ਨਾਨਕ ਪਬਲਿਕ ਸਕੂਲ ਰਈਆ, ਰੋਬਨ ਮਾਨ ਕੌਂਸਲਰ, ਸੋਨੂੰ ਭਲਾਈਪੁਰ ਯੂਥ ਕਾਂਗਰਸੀ ਆਗੂ, ਰੋਹਿਤ ਮਹਿਤਾ, ਨਵਰੂਪ ਸਲਵਾਨ, ਇੰਦਰਮੋਹਨ ਸ਼ਰਮਾ, ਵਿਕਰਮ ਗੁਰਾਇਆ, ਵਿਕਰਮ ਜੋਸ਼ੀ, ਪ੍ਰਵੀਨ ਕੁਮਾਰ ਕੌਡੀ, ਲਵਦੀਪ ਸਿੰਘ, ਹਰਪ੍ਰੀਤ ਸਿੰਘ, ਹੈਪੀ, ਲਵੀ, ਕਾਕਾ, ਸਾਹਿਲ ਤੋਂ ਇਲਾਵ ਬਹੁਤ ਸਾਰੇ ਰਿਸ਼ਤੇਦਾਰ, ਸੱਜਣ-ਮਿੱਤਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। ਇਸ ਮੌਕੇ ਸੁਖਵਿੰਦਰ ਕੌਰ ਨੇ ਰੋਂਦੇ ਕੁਰਲਾਉਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗੁਰੂਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਵਿੱਚ ਸਫਾਈ ਸੇਵਕਾ ਦਾ ਕੰਮ ਕਰਦੀ ਹੈ ਤੇ ਇਸ ਤੋਂ ਇਲਾਵਾ ਹੋਰ ਮਿਹਨਤ ਮਜਦੂਰੀ ਕਰਕੇ ਆਪਣੇ ਇਕਲੌਤੇ ਪੁੱਤਰ ਹਰਜਾਪ ਸਿੰਘ ਉਰਫ ਹਰਮਨ ਜੋ ਉਸ ਦਾ ਇੱਕੋ-ਇੱਕ ਸਹਾਰਾ ਸੀ,ਨੂੰ 10+2 ਕਰਵਾਈ ਅਤੇ ਵਿਆਜੀ ਪੈਸੇ ਫੜ ਕੇ ਕਰੀਬ ਤਿੰਨ ਮਹੀਨੇ ਹੀ ਪਹਿਲਾਂ 8 ਫਰਵਰੀ ਨੂੰ ਉਸਨੂੰ ਬਹਿਰੀਨ ਭੇਜਿਆ ਸੀ। ਉਹਨੇ ਦੱਸਿਆ ਕਿ 27 ਅਪ੍ਰੈਲ ਨੂੰ ਦੁਪਹਿਰ ਕਰੀਬ 12 ਵਜੇ ਬਹਿਰੀਨ ਤੋਂ ਕਿਸੇ ਦਾ ਫੋਨ ਆਇਆ ਕਿ 26 ਅਪ੍ਰੈਲ ਨੂੰ ਸਵੇਰੇ 4 ਵਜੇ ਦੇ ਕਰੀਬ ਹਰਜਾਪ ਦੇ ਪੇਟ ਵਿੱਚ ਬਹੁਤ ਦਰਦ ਹੋਈ ਜਿਸ ਤੇ ਉਹਨਾਂ ਨੇ ਐਂਬੂਲੈਸ ਨੂੰ ਫੋਨ ਕਰਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਹਰਜਾਪ ਦੀ ਕਰੀਬ ਸਵਾ ਚਾਰ ਵਜੇ ਮੌਤ ਹੋ ਗਈ।ਵਿਧਵਾ ਸੁਖਵਿੰਦਰ ਕੋਰ ਨੇ ਫਰਿਆਦ ਕਰਦੇ ਹੋਏ ਕਿਹਾ ਕਿ ਉਸ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਉਸ ਦਾ ਕੋਈ ਨਹੀ ਹੈ ਤੇ ਨਾ ਉਸ ਕੋਲ ਕੋਈ ਪੈਸਾ ਹੀ ਹੈ। ਉਹਨੇ ਭਰੇ ਮਨ ਨਾਲ ਪੰਜਾਬ ਸਰਕਾਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਸ ਦਾ ਹੋਰ ਕੋਈ ਸਹਾਰਾ ਨਹੀ ਹੈ ਜਿਹੜਾ ਉਹਨੂੰ ਕਮਾ ਕੇ ਖਵਾ ਸਕੇ ਇਸ ਕਰਕੇ ਉਸ ਦੀ ਮਦਦ ਕੀਤੀ ਜਾਵੇ। ਇਸ ਮੌਕੇ ਚੇਅਰਮੈਨ ਡਾ:ਗੁਰਮੀਤ ਸਿੰਘ ਚੀਮਾ,ਪ੍ਰਿੰਸੀਪਲ ਬਿਕਰਮ ਸਿੰਘ ਚੀਮਾ ਅਤੇ ਹੋਰ ਮੋਹਤਬਰਾਂ ਦੀ ਵੀ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਹੈ ਕਿ ਇਸ ਗਰੀਬ ਵਿਧਵਾ ਔਰਤ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!