23.1 C
United Kingdom
Sunday, June 21, 2026

More

    ਜਿੰਦਗੀ ਦੀ ਰਫ਼ਤਾਰ ਹੌਲੀ ਹੌਲੀ ਤੇਜ਼ੀ ਫੜ੍ਹਨ ਲੱਗੀ

    ਬਰਨਾਲਾ ਤੋਂ ਸੱਤ ਸ਼ਹਿਰਾਂ ਨੂੰ ਚੱਲੀਆਂ ਬੱਸਾਂ

    ਹੰਢਿਆਇਆ (ਬੰਧਨਤੋੜ ਸਿੰਘ, ਲਿਆਕਤ ਅਲੀ)

    ਕੋਰੋਨਾ ਵਾਇਰਸ ਕਾਰਨ ਲਾਗੂ ਕਰਫਿਊ ਦੌਰਾਨ ਪਿਛਲੇ 2 ਮਹੀਨਿਆਂ ਤੋਂ ਬੰਦ ਪਈ ਟਰਾਂਸਪੋਰਟ ਮੁੜ ਖੁੱਲ੍ਹ ਗਈ ਹੈ। ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਬੁੱਧਵਾਰ ਨੂੰ ਪੀ. ਆਰ. ਟੀ. ਸੀ. ਨੇ ਬਰਨਾਲਾ ਤੋਂ 7 ਵੱਖ-ਵੱਖ ਸ਼ਹਿਰਾਂ ਲਈ ਬੱਸਾਂ ਚਲਾਈਆਂ। ਬੱਸਾਂ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕਰਕੇ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਇਕ ਬੱਸ ‘ਚ 25 ਤੋਂ ਜ਼ਿਆਦਾ ਸਵਾਰੀਆਂ ਨੂੰ ਨਹੀਂ ਬਿਠਾਇਆ ਜਾ ਰਿਹਾ। ਬੱਸ ਸੇਵਾ ਸ਼ੁਰੂ ਹੋਣ ਦੇ ਪਹਿਲੇ ਦਿਨ ਕੋਰੋਨਾ ਦੇ ਡਰੋਂ ਸਵਾਰੀਆਂ ਘੱਟ ਹੀ ਦਿਖਾਈ ਦਿੱਤੀਆਂ। ਆਉਣ ਵਾਲੇ ਦਿਨਾਂ ਵਿੱਚ ਯਾਤਰੀ ਵਧਣ ਦੀ ਉਮੀਦ ਹੈ। ਟਰਾਂਸਪੋਰਟ ਮਹਿਕਮੇ ਨੂੰ ਚਾਹੀਦਾ ਹੈ ਕਿ ਉਹ ਟਿਕਟਾਂ ਬੇਸ਼ੱਕ ਬੱਸ ਚੱਲਣ ਸਮੇਂ ਮੁੱਖ ਅੱਡੇ ਤੋਂ ਹੀ ਕੱਟਣ ਪਰ ਰਸਤੇ ਵਿੱਚ ਉਤਰਨ ਵੀ ਸਟਾਪੇਜ ਜ਼ਰੂਰ ਕਰਨ ਤਾਂ ਕਿ ਜਿਸ ਕਿਸੇ ਨੇ ਵਿੱਚ ਵਿਚਾਲੇ ਜਾਣਾ ਹੋਵੇ ਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!