ਚੰਡੀਗੜ੍ਹ (ਪੰਜ ਦਰਿਆ ਬਿਊਰੋ)
ਪਿਛਲੇ ਲੰਮੇ ਸਮੇਂ ਤੋਂ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਫ਼ੈਸਲਾ ਲਿਆ ਕਿ ਉਹ 25 ਮਈ ਨੂੰ ਉਹ ਕਾਲਾ ਦਿਵਸ ਮਨਾਉਣਗੇ । ਜਿਸ ਦੌਰਾਨ ਪੰਜਾਬ ਭਰ ਵਿਚ ਪਿੰਡ ਪਿੰਡ ਪੱਧਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਅਗਲੇ ਅੰਦੋਲਨ ਦੀ ਲਾਮਬੰਦੀ ਕੀਤੀ ਜਾਵੇਗੀ । ਕਿਉਂਕਿ ਕੋਰੋਨਾ ਦੇ ਕਾਰਨ ਜੋ ਬੇਰੁਜ਼ਗਾਰਾਂ ਨੇ ਸੰਘਰਸ਼ 200 ਦਿਨਾਂ ਤੱਕ ਲਈ ਮੁਲਤਵੀ ਕੀਤਾ ਸੀ ਹੁਣ ਉਸ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ ।