4 C
United Kingdom
Friday, March 6, 2026

More

    ਅਇਰਲੈਂਡ ਦੇ ਭਾਰਤੀ ਰਾਜਦੂਤ ਸੰਦੀਪ ਕੁਮਾਰ ਗੁਰਦੁਆਰਾ ਸਾਹਿਬ ਨਤਮਸਤਕ ਹੋਏ

    ਆਇਰਲੈਂਡ (ਰਿੰਪੀ ਪੰਜਾਬੀ )

    ਅਇਰਲੈਂਡ ਦੇ ਭਾਰਤੀ ਰਾਜਦੂਤ ਸੰਦੀਪ ਕੁਮਾਰ ਨੇ ਗੁਰੂ ਘਰ ਸ੍ਰੀ ਨਾਨਕ ਦਰਬਾਰ ਡਬਲਿਨ ਫਰੰਟਲਾਈਨ ਕਾਮਿਆਂ ਵਾਸਤੇ ਰੋਜ਼ਾਨਾ ਤਿਆਰ ਲੰਗਰ ਦੀ ਸੇਵਾ ਵਿੱਚ ਹਿੱਸਾ ਪਾਇਆ । ਲੱਗਭਗ 50 ਦਿਨਾਂ ਤੋਂ ਗੁਰੂਘਰ ਤੋਂ ਹਰ ਰੋਜ਼ 5੦੦ ਤੋਂ ਵੱਧ ਫਰੰਟਲਾਇਨ ਕਾਮਿਆਂ ਵਾਸਤੇ ਗੁਰੂ ਦਾ ਲੰਗਰ ਤਿਆਰ ਕਰਕੇ ੳੁਹਨਾਂ ਕੰਮ ਦੀਆਂ ਵੱਖ-ਵੱਖ ਸਥਾਨਾਂ ਤੇ ਪੁੰਚਾਇਆ ਜਾਂਦਾ ਹੈ । ਅੱਜ ਭਾਰਤੀ ਰਾਜਦੂਤ ਸੰਦੀਪ ਕੁਮਾਰ ਨੇ ਗੁਰੂਘਰ ਆ ਕੇ ਇਸ ਸਾਰੇ ਕੰਮ ਦੀ ਬਹੁਤ-ਬਹੁਤ ਸ਼ਲਾਘਾ ਕੀਤੀ ਅਤੇ ਖੁੱਦ ਵੀ ਲੰਗਰ ਦੀ ਤਿਆਰੀ ਵਿੱਚ ਯੋਗਦਾਨ ਪਾਇਆ । ਭਾਰਤੀ ਰਾਜਦੂਤ ਨੇ ਸਾਡੇ ਨਾਲ ਗੱਲਬਾਤ ਕਰਕੇ ਦੱਸਿਆ ਕਿ ਸਾਰੀ ਦੁਨਿਆਂ ਵਿੱਚ ਇਸ ਅੌਖੀ ਘੜੀ ਵਿੱਚ ਸਿੱਖ ਕੌਮ ਹਮੇਸ਼ਾ ਮਾਨਵਤਾ ਦੇ ਕੰਮਾਂ ਵਿੱਚ ਸੱਭ ਤੋਂ ਵੱਧ ਰੌਲ ਨਿਭਾਉਂਦੀ ਹੈ । ਉਹਨਾਂ ਨਾਲ ਡਾ. ਜਸਬੀਰ ਸਿੰਘ ਪੁਰੀ, ਚੱਡਾ ਜੀ, ਗੁਰਜੀਤ ਭੁੱਲਰ, ਮੁੱਖ ਸੇਵਾਦਾਰ ਬਾਬਾ ਜੀ, ਗੁਰਪ੍ਰੀਤ ਸਿੰਘ ਅਤੇ ਹੋਰ ਸੇਵਾਦਾਰ ਪ੍ਰਬੰਧਕੀ ਕਮੇਟੀ ਮੈਬਰਾਨ ਵੀ ਗੁਰੂਘਰ ਵਿੱਚ ਸੇਵਾ ਕਰ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!