3.8 C
United Kingdom
Friday, March 6, 2026

More

    ਕੜ੍ਹੀ ਪੱਤਾ ਜਾਂ ਮਿੱਠੀ ਨਿੰਮ (Murraya koenigii)

    ਰਿਪਨਜੋਤ ਕੌਰ ਸੋਨੀ ਬੱਗਾ

    ਮੈਂ 22 ਸਾਲ ਪਹਿਲਾਂ ਪਹਿਲੀ ਵਾਰ ਕੜ੍ਹੀ ਪੱਤਾ ਪੁਣੇ ਦੀ ਸਬਜ਼ੀ ਮੰਡੀ ਚ੍ ਦੇਖਿਆ,ਮਰਾਠੀ ਔਰਤਾਂ ਮਿਰਚਾਂ-ਧਨੀਆ-ਕੜ੍ਹੀ ਪੱਤੇ ਦੀਆਂ ਗੁਟੀਆਂ ਬਣਾ ਕੇ ਵੇਚ ਰਹੀਆਂ ਸਨ।ਮੈਨੂੰ ਬੜੀ ਹੈਰਾਨੀ ਹੋਈ ,ਇੱਕ ਤੇ ਇਹ ਕਿ ਔਰਤਾਂ ਸਬਜੀਆਂ ਵੇਚ ਰਹੀਆਂ ,ਦੂਜਾ ਧਨੀਆ-ਮਿਰਚਾਂ ਵੀ ਮੁੱਲ ਹੀ ਵਿਕਦੀਆਂ ,ਸਾਡੇ ਐਧਰ ਪੰਜਾਬ ਚ ਤਾਂ ਸਬਜ਼ੀਆਂ ਨਾਲ ਐਂਵੇਂ ਮੁਫਤ ਹੀ ਫੜਾ ਦਿੰਦੇ ਨੇ ਭਾਵੇਂ ਅੱਜਕੱਲ ਤੇ ਨਹੀਂ ਦਿੰਦੇ ਕਿਓਂ ਜੋ ਸ਼ਹਿਰਾਂ ਚ ਭੲਈਆਂ ਨੇ ਇਹ ਕਾਰੋਬਾਰ ਸਾਂਭ ਲਿਆ ਹੈ।ਉਦੋਂ ਹੀ ਮੈਨੂੰ ਪਤਾ ਲੱਗਾ ਕਿ ਦੱਖਣ ਭਾਰਤ ਦੇ ਬਾਸ਼ਿੰਦੇ ਆਪਣੇ ਹਰ ਤਰਾਂ ਦੇ ਖਾਣੇ ਵਿੱਚ ਇਸਦਾ ਇਸਤੇਮਾਲ ਕਰਦੇ ਹਨ। ਉਦੋਂਮੈਨੂੰ ਸਿਰਫ਼ ਇੰਨਾ ਹੀ ਪਤਾ ਸੀ ਕਿ ਇਸਨੂੰ ਸਵਾਦ ਤੇ ਮਹਿਕ ਵਾਸਤੇ ਹੀ ਵਰਤਿਆ ਜਾਂਦਾ
    ਹੈ।ਕੁਝ ਸਾਲ ਪਹਿਲਾਂ ਮੈਂ ਇਸਦੇ ਗੁਣਾਂ ਬਾਰੇ ਪੜਿਆ ਤੇ ਮਹਿਸੂਸ ਕੀਤਾ ਕਿ ਕੜ੍ਹੀ -ਪੱਤਾ ਪੰਜਾਬੀਆਂ ਦੇ ਖਾਣੇ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ।ਸ਼ਹਿਰਾਂ ਵਿੱਚ ਮੈਂ ਇਹ ਕਾਫੀ ਘਰਾਂ ਚ ਲੱਗਾ ਦੇਖਿਆ ਪਰ ਪਿੰਡਾਂ ਚ ਸ਼ਾਇਦ ਇਸਦੀ ਵਰਤੋਂ ਬਾਰੇ ਜਾਗਰੂਕਤਾ ਨਹੀਂ ਹੈ।
    ਸਦੀਆਂ ਤੋਂ ਇਹ ਭਾਰਤ ਦੇਸ਼ ਦੇ ਦਰਾਵਿੜ ਲੋਕ ਅਤੇ ਸ੍ਰੀ ਲੰਕਾ ਦੇ ਸਿਨਹਾਲੀ ਲੋਕਾਂ ਦੇ ਵਿਅੰਜਨਾਂ ਦਾ ਅਟੁੱਟ ਅੰਗ ਰਿਹਾ ਹੈ।ਭਾਵੇਂ ਉਹ ਸਾਂਭਰ /(ਅਰਹਰ ਦੀ ਦਾਲ ਤੋਂ ਬਣਿਆ )ਰਸਮ੍ ਹੋਵੇ,ਜਾਂ ਕਰਾਰੇ ਆਲੂ ਕੜ੍ਹੀ – ਪੱਤੇ ਦਾ ਤੜਕਾ ਇਸਦੇ ਸਵਾਦ ਨੂੰ ਵਧਾ ਦਿੰਦਾ ਹੈ।
    ਇਹ ਦਰਮਿਆਨੇ ਕੱਦ ਦਾ ਪੌਦਾ ਹੁੰਦਾ ਹੈ ਜੋ ਕਿਧਰੇ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ।

    ਕੜੀ ਪੱਤਾ ਉਗਾਉਣਾ ਬੜਾ ਅਸਾਨ ਹੈ ਬਰਸਾਤਾਂ ਵਿਚ ਇਸ ਦੇ ਕਾਲੇ ਬੀਜਾਂ ਤੋਂ, ਇੱਕੋ ਪੌਦੇ ਥੱਲੇ ਸੈਂਕੜੇ ਪੌਦੇ ਉੱਗ ਪੈਂਦੇ ਹਨ ।ਕੜ੍ਹੀ ਪੱਤੇ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ immuinity boost ਕਰਦਾ ਹੈ ,ਜਿਸਦੀ ਅੱਜ ਕੱਲ ਬਹੁਤ ਜ਼ਰੂਰਤ ਹੈ । ਇਸ ਵਿਚ ਕੈਲਸ਼ੀਅਮ ਤੋਂ ਇਲਾਵਾ ਵਿਟਾਮਿਨ ਏ ਬੀ ,ਸੀ ਵੀ ਪਾਏ ਜਾਂਦੇ ਹਨ .। ਵਿਟਾਮਿਨ A ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।

    ਕੜੀ ਪੱਤਾ ਖੂਨ ਦੀ ਕਮੀ ਵਾਲੇ ਮਰੀਜ਼ਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਕਿਉਂ ਜੋ ਇਸ ਵਿੱਚ iron, zinc, copperਦੇ ਤੱਤ ਮੌਜੂਦ ਹੁੰਦੇ ਹਨ।

    ਮਨੁੱਖੀ ਪਾਚਨ ਪ੍ਰਣਾਲੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਕਬਜ਼ ,ਪੇਟ ਆਫਰਨਾ , ਦਸਤ ਲੱਗਣੇਆਦਿ ਦਾ ਰਾਮਬਾਣ ਇਲਾਜ ਹੈ ਕੜੀ ਪੱਤੇ ਦੇ ਕੁਝ ਕੁ ਪੱਤੇ ਸਵੇਰੇ ਖਾਲੀ ਪੇਟ ਚਬਾਉਣਾ।
    ਜ਼ਿਆਦਾਤਰ ਪੇਟ ਦੀਆਂ ਬੀਮਾਰੀਆਂ bacteria ਕਾਰਨ ਹੁੰਦੀਆਂ ਹਨ । ਕੜੀ _ਪੱਤੇ ਵਿੱਚ carbazole linoline ਨਾਮਕ ਤੱਤ ਪਏ ਜਾਂਦੇ ਹਨ, ਜੋ ਕਿ ਸਾਡੇ ਸਰੀਰ ਵਿਚੋਂ ਹਾਨੀਕਾਰਕ free radicals , bacteria ਅਤੇ chemicals ਖਤਮ ਕਰਦੇ ਹਨ। ਪੱਤਿਆਂ ਦੀ ਮਹਿਕ Linoline ਕਰਕੇ ਹੁੰਦੀ ਹੈ ਅਤੇ ਇਹ anxiety depression stress ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦੀ ਹੈ।
    Diabetes ,high cholesterol ਦੇ ਮਰੀਜ਼ ਵੀ ਕੜੀ ਪੱਤੇ ਦਾ ਸੇਵਨ ਕਰ ਸਕਦੇ ਹਨ। ਇਹ ਖੂਨ ਵਿਚ glucose ਦਾ level ਘਟਾਉਂਦੇ ਹਨ।
    ਭਾਰ ਘਟਾਉਣ ਲਈ ਕੜੀ ਪੱਤਾ ਅਲੱਗ ਅਲੱਗ ਰੂਪ ਵਿੱਚ ਲਗਾਤਾਰ ਖਾਣੇ ਵਿੱਚ ਵਰਤਿਆ ਜਾ ਸਕਦਾ ਹੈ ਪਰ ਇਸ ਨਾਲ ਵਰਜ਼ਿਸ਼ ਤੇ ਸੈਰ ਕਰਨੀ ਵੀ ਜ਼ਰੂਰੀ ਹੈ।
    ਕੜੀ ਪੱਤੇ ਦਾ ਪਾਣੀ ਨਾਲ ਬਣਿਆ ਲੇਪ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਨਾਲ ਵਾਲ ਸੰਘਣੇ ਹੁੰਦੇ ਹਨ dandruff,/ਸਿਕਰੀ ਤੋਂ ਵੀ ਛੁਟਕਾਰਾ ਮਿਲਦਾ ਹੈ।
    ਪੱਤਿਆਂ ਦਾ ਲੇਖ ਨਿੱਕੇ ਮੋਟੇ ਜਖਮਾਂ ਫੋੜੇ ਫੁਨਸੀਆਂ ਛਾਲਿਆਂ ਉੱਤੇ ਪੂਰੀ ਰਾਤ ਲਗਾਉਣ ਨਾਲ ਉਹ ਠੀਕ ਹੋ ਜਾਂਦੇ ਹਨ
    ਕੜ੍ਹੀ ਪੱਤੇ ਨੂੰ ਕਈ ਭਾਰਤੀ ਭਾਸ਼ਾਵਾਂ ਵਿਚ ਮਿੱਠੀ ਨਿੰਮ ਕਰਕੇ ਵੀ ਜਾਣਿਆ ਜਾਂਦਾ ਹੈ
    ਅਸੀਂ ਕੜੀ ਪੱਤੇ ਨੂੰ ਸਿੱਧਾ ਭੋਜਨ ਵਿੱਚ ਵੀ ਵਰਤ ਸਕਦੇ ਹਾਂ ਜਾਂ ਸੁਕਾ ਕੇ ਪਾਊਡਰ ਦੇ ਰੂਪ ਵਿੱਚ ਵਰਤ ਸਕਦੇ ਹਾਂ ।ਸਭ ਤੋਂ ਅਸਾਨ ਤਰੀਕਾ ਹੈ ਕਿ ਲੋੜ ਅਨੁਸਾਰ ਸੁੱਕੇ ਪੱਤਿਆਂ ਨੂੰ ਗਰਮ ਮਸਾਲ਼ੇ ਵਿੱਚ ਮਿਲਾ ਲਵੋ। ਪੰਜਾਬ ਵਿੱਚ ਇਹ ਬੂਟਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਅਤੇ ਹਰ ਘਰ ਵਿੱਚ ਹੋਣਾ ਲਾਜ਼ਮੀ ਹੈ। ਸਭ ਤੋਂ ਵਧੀਆ ਗੱਲ ਹੈ ਕੁਝ ਪੱਤੇ ਸਵਖਤੇ ਖਾਲੀ ਪੇਟ ਖਾ ਲਵੋ ਅਤੇ ਤੰਦਰੁਸਤ ਰਹੋ ਅਤੇ ਬਿਮਾਰੀਆਂ ਤੋਂ ਦੂਰ ਰਹੋ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!