ਬਾਘਾਪੁਰਾਣਾ, 17 ਮਈ (ਸੁਖਚੈਨ ਸਿੰਘ ਠੱਠੀ ਭਾਈ)
ਮਾਲਵੇ ਦੀ ਨਾਮਵਰ ਧਾਰਮਿਕ ਸੰਸਥਾ ਮਾਲਵਾ ਕਵੀਸ਼ਰ ਢਾਡੀ ਸਹਿਤ ਸਭਾ ਦੇ ਸਾਬਕਾ ਪ੍ਰਧਾਨ ਅਤੇ ਅੰਤਰਰਾਸ਼ਟਰੀ ਗੋਲਡ ਮੈਡਲਿਸ਼ਟ ਕਵੀਸ਼ਰ ਅਤੇ ਮਾਲਵਾ ਕਵੀਸ਼ਰ ਢਾਡੀ ਸਹਿਤ ਸਭਾ ਦੇ ਸਾਬਕਾ ਚੇਅਰਮੈਨ ਲੇਖਕ ਵੀਰਭਾਨ ਮਾਲਵਾ ਦੇ ਵੱਡੇ ਭਰਾਤਾ ਪ੍ਰਸਿੱਧ ਕਵੀਸ਼ਰ ਭਾਈ ਜੁਗਰਾਜ ਸਿੰਘ ਮੌੜ ਮਾਲਵਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਆਪਣੇ ਸਮੇਂ ਦੇ ਪ੍ਰਸਿੱਧ ਕਵੀਸ਼ਰ ਪੰਡਤ ਗੁਰਦੇਵ ਚੰਦ ਦੇ ਸਪੁੱਤਰ ਭਾਈ ਜੁਗਰਾਜ ਸਿੰਘ ਮੌੜ ਮਾਲਵਾ ਨੇ ਵਿਰਾਸਤ ਵਿਚ ਮਿਲੀ ਕਵੀਸ਼ਰੀ ਕਲਾ ਰਾਹੀਂ ਦੇਸ਼ ਵਿਦੇਸ਼ਾਂ ਵਿਚ ਸਮੁੱਚਾ ਜੀਵਨ ਸਿੱਖ ਧਰਮ ਦਾ ਪ੍ਰਚਾਰ ਕਰਕੇ ਸਿੱਖ ਕੌਮ ਦੀ ਸੇਵਾ ਕੀਤੀ। ਉਨ੍ਹਾਂ ਦੀ ਹੋਈ ਬੇਵਕਤੀ ਮੌਤ ਦੀ ਖਬਰ ਜਿਵੇਂ ਹੀ ਕਵੀਸ਼ਰ ਅਤੇ ਢਾਡੀ ਜਗਤ ਵਿਚ ਫੈਲੀ ਤਾਂ ਸਮੁੱਚੇ ਭਾਈਚਾਰੇ ਅਤੇ ਸਿੱਖ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੌੜ ਨੌਂ ਅਬਾਦ ਵਿਖੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਕੁੱਝ ਨੇੜਲੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਵੱਡੇ ਭਰਾਤਾ ਪਰਮਜੀਤ ਸਿੰਘ ਫੋਰਮੈਨ ਅਤੇ ਛੋਟੇ ਭਰਾਤਾ ਕਵੀਸ਼ਰ ਵੀਰਭਾਨ ਸਿੰਘ ਮਾਲਵਾ ਨਾਲ ਇਲਾਕੇ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ, ਕਵੀਸ਼ਰੀ ਅਤੇ ਢਾਡੀ ਜੱਥਿਆਂ, ਕਲੱਬਾਂ, ਸਹਿਤ ਸਭਾਵਾਂ, ਰਾਜਸੀ ਅਤੇ ਗੈਰ ਰਾਜਸੀ ਪਾਰਟੀਆਂ ,ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਮਾਲਵਾ ਕਵੀਸ਼ਰ ਢਾਡੀ ਸਹਿਤ ਸਭਾ ਦੇ ਕਾਰਜਕਾਰੀ ਪ੍ਰਧਾਨ ਢਾਢੀ ਜਸਵਿੰਦਰ ਸਿੰਘ ਬਾਗੀ, ਢਾਢੀ ਕਵੀਸ਼ਰ ਕਲਾ ਬਚਾਓ ਲਹਿਰ ਦੇ ਮੁੱਖ ਸੇਵਾਦਾਰ ਢਾਢੀ ਸਾਧੂ ਸਿੰਘ ਧੰਮੂ , ਪ੍ਰਧਾਨ ਜਗਜੀਵਨ ਸਿੰਘ ਰੋਡੇ, ਰੋਸ਼ਨ ਸਿੰਘ ਬੱਧਨੀ ਕਲਾਂ, ਸੁਖਮੰਦਰ ਸਿੰਘ ਹਮਦਰਦ, ਸਰੂਪ ਸਿੰਘ ਸੁਖਾਨੰਦ,ਪੰਡਤ ਸੋਮਨਾਥ ਰੋਡੇ, ਮਨਪ੍ਰੀਤ ਸਿੰਘ ਦੌਧਰ, ਤਰਸੇਮ ਸਿੰਘ ਦੌਧਰ, ਸਵਰਨ ਸਿੰਘ ਰੋਡੇ, ਮਹਿੰਦਰ ਸਿੰਘ ਮਿਹਨਤੀ, ਭੁਪਿੰਦਰ ਸਿੰਘ ਖਾਲਸਾ, ਮੱਖਣ ਸਿੰਘ, ਸੁਲੱਖਣ ਸਿੰਘ ਸੁਖਾਨੰਦ , ਨਿਸ਼ਾਨ ਸਿੰਘ ਕੋਰੇ ਵਾਲਾ,ਪਿਰਥੀ ਸਿੰਘ ਵੈਦ, ਅਜਮੇਰ ਸਿੰਘ ਕੋਟਲਾ ਰਾਏ ਕਾ, ਜਰਨੈਲ ਸਿੰਘ, ਆਦਿ ਢਾਡੀ ਕਵੀਸ਼ਰਾਂ ਦੇ ਨਾਲ ਨਾਲ ਸੰਤ ਬਾਬਾ ਕਪੂਰ ਸਿੰਘ ਜੀ ਸਨੇਹਰਾਂ ਵਾਲੇ, ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ, ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਨੇ ਮੌੜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।