ਜਸਵੀਰ ਸ਼ਰਮਾਂ ਦੱਦਾਹੂਰ
ਤੋਲ ਤੁਕਾਂਤ ਮਿਲਾ ਕੇ ਲਿਖਣਾ ਔਖਾ ਹੈ।
ਖੁਲ੍ਹਾ ਡੁੱਲ੍ਹਾ ਲਿਖ ਲੈ ਓਹੀ ਸੌਖਾ ਹੈ।
ਪੀਲੂ ਵਾਰਸ ਸ਼ਾਹ ਦਮੋਦਰ ਲਿਖ ਗਏ ਜੋ,
ਲਿਖਤਾਂ ਵਿਚੋਂ ਆਉਂਦਾ ਰਸ ਅਨੋਖਾ ਹੈ।
ਗ਼ਜ਼ਲ ਰੁਬਾਈ ਹਾਇਕੂ ਕਈ ਵੰਨਗੀਆਂ,
ਇਨ੍ਹਾਂ ਵਾਂਗ ਹੀ ਇੱਕ ਵੰਨਗੀ ਚੌਕਾ ਹੈ।
ਧੰਨ ਲਿਖਾਰੀ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ
ਅੱਖਰਾਂ ਨੂੰ ਵਿੱਚ ਬਾਣੀ ਮੋਤੀਆਂ ਵਾਂਗ ਪਰੋਤਾ ਹੈ।
ਸਿਜਦਾ ਓਨਾਂ ਕਵੀਆਂ ਨੂੰ ਜਿਨ੍ਹਾਂ ਨੂੰ ਪੜ੍ਹ ਕੇ,
ਕਲਮ ਦੇ ਵਿੱਚ ਸੁਧਾਰ ਜੋ ਆਇਆ ਚੋਖਾ ਹੈ।
ਚੰਗੀਆਂ ਲਿਖਤਾਂ ਲਿਖ ਲਿਖ ਜਗਾਓ ਲੋਕਾਂ ਨੂੰ
ਚੌਕੀਦਾਰ ਦਾ ਮਤਲਬ ਦੇਣਾ ਹੋਕਾ ਹੈ।
ਜੇ ਚੱਕੀ ਕਲ਼ਮ ਸਮਾਜ ਸੁਧਾਰਕ ਬਣਜਾ ਤੂੰ,
ਜਾਂ ਛੱਡ ਦੇ ਲਿਖਣਾ ਦਿਮਾਗ ਜੇ ਤੇਰਾ ਥੋਥਾ ਹੈ।
ਦੋਸਤਾ ਵਿੱਚ ਲਿਖਤ ਜੇਕਰ ਕੋਈ ਸੰਦੇਸ਼ ਨਹੀਂ,
ਤੇਰਾ ਆਪਣੇ ਆਪ ਦੇ ਨਾਲ ਹੀ ਵੱਡਾ ਧੋਖਾ ਹੈ।
ਦੱਦਾਹੂਰੀਆ ਸਿੱਖਕੇ ਲਿਖਦਾ ਰਹਿ ਤੂੰ ਉਮਰ ਭਰ,
ਨਹੀਂ ਉਮਰ ਵਿਹਾਈ ਹਾਲੇ ਵੀ ਹੱਥ ਵਿੱਚ ਮੌਕਾ ਹੈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
9569149556