23.1 C
United Kingdom
Sunday, June 21, 2026

More

    ਸੰਘਰਸ਼

    ਅਮਰਜੀਤ  ਚੀਮਾ
    ਆਸ਼ਾਵਾਦੀ ਹੋ ਕੇ ਚਲੋ
    ਨਿਰਾਸ਼ਾਵਾਦੀ ਢਹਿ ਜਾਂਦੇ ਨੇ .
    ਰੱਖਦੇ ਜੋ  ਨੇ ਬੁਲੰਦ  ਹੋਂਸਲੇ
    ਦੁੱਖ ਤਕਲੀਫ਼ਾਂ ਸਹਿ ਜਾਂਦੇ ਨੇ .
    ਮੰਜ਼ਲਾਂ ਓਹੋ ਪਾ ਲੈਂਦੇ ਜੋ
    ਰੱਖਦੇ ਨੇ ਮਜਬੂਤ ਇਰਾਦੇ .
    ਮੂੰਹੋਂ ਕੱਢੇ ਬੋਲ ਪੁਗਾਉਂਦੇ
    ਪੂਰੇ ਕਰਦੇ ਕੀਤੇ ਵਾਅਦੇ .
    ਨਾਲ ਪਹਾੜਾਂ ਮੱਥਾ ਲਾਉਂਦੇ
    ਰਾਹ ਆਪਣਾਂ ਉਹ ਆਪ ਬਣਾਉਂਦੇ .
    ਸਿਰ  ਤਲੀ ਤੇ ਰੱਖ ਕੇ ਤੁਰਦੇ
    ਭੀੜ ਪੈਣ ਤੇ ਨਾ ਘਬਰਾਉਂਦੇ .
    ਟੋਏ ਟਿੱਬੇ ਲੱਖਾਂ ਆਵਣ
    ਕਿਸਮਤ ਅਪਣੀ ਉਹ ਆਪੇ ਲਿਖਦੇ .
    ਹਿੰਮਤ ਨਾ ਉਹ ਹਾਰਨ  ਚੀਮਾ
    ਰੱਬ ਤੇ ਸਦਾ ਭਰੋਸਾ ਰੱਖਦੇ.
    ਡਰ ਜਾਂਦੇ ਜੋ ਇਕ ਵਾਰੀ ਡਿਗ ਕੇ
    ਜੀਵਨ ਵਿਚ ਪਿਛੇ ਰਹਿ ਜਾਂਦੇ ਨੇ .
    ਵਿਚ ਤੂਫ਼ਾਨਾਂ  ਡਰਦੇ ਨਹੀਂ
    ਵਾਂਗ ਸਮੁੰਦਰਾਂ ਵਹਿ ਜਾਂਦੇ ਨੇ .
    ਜ਼ਿੰਦਗੀ ਇਕ ਸੰਘਰਸ਼ ਹੈ ਯਾਰੋ
    ਦੁਨੀਆਂ  ਤਾਈਂ  ਕਹਿ ਜਾਂਦੇ ਨੇ .

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!