3.5 C
United Kingdom
Sunday, March 8, 2026

More

    ਯੂਕੇ- ਸੂਟਕੇਸਾਂ ‘ਚ ਮਿਲੀ ਲਾਸ਼ ਦੇ ਦੋਸ਼ੀ ਦੀ ਤਸਵੀਰ ਆਈ ਸਾਹਮਣੇ।

    ਗਲਾਸਗੋ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਮਹੇਸ਼ ਸੋਰਥੀਆ

    ਪਿਛਲੇ ਦਿਨੀਂ ਡੀਨ ਦੇ ਜੰਗਲ ਵਿਚ ਦੋ ਸੂਟਕੇਸਾਂ ਵਿੱਚ ਸੁੱਟੇ ਮਨੁੱਖੀ ਸਰੀਰ ਦੇ ਟੁਕੜਿਆਂ ਦਾ ਪਤਾ ਲੱਗਣ ‘ਤੇ ਇੱਕ ਵਿਅਕਤੀ ਤੇ ਦੋਸ਼ ਲਗਾਇਆ ਗਿਆ ਹੈ ਜੋ ਕਿ ਦੋ ਬੱਚਿਆਂ ਦਾ ਪਿਤਾ ਹੈ।ਵੁਲਵਰਹੈਂਪਟਨ ਦੇ ਰਹਿਣ ਵਾਲੇ 38 ਸਾਲਾਂ ਮਹੇਸ਼ ਸੋਰਥੀਆ ਉੱਪਰ ਮੰਗਲਵਾਰ ਰਾਤ ਨੂੰ ਗਲੌਸਟਰਸ਼ਾਇਰ ਦੇ ਡੀਨ ਦੇ ਜੰਗਲ ਵਿਚ ਇਕ ਔਰਤ ਦੀ ਖਿੰਡਾਈ ਹੋਈ ਲਾਸ਼ ਮਿਲਣ ਤੋਂ ਬਾਅਦ ਕੱਲ ਇਕ ਅਪਰਾਧੀ ਦੀ ਮਦਦ ਕਰਨ ਦਾ ਦੋਸ਼ ਲਾਇਆ ਗਿਆ ਸੀ।ਬਰਮਿੰਘਮ ਵਾਸੀ ਗਰੈਕਾ ਕੌਨੀਟਾ ਗੋਰਡਨ ਨੂੰ ਇਸ ਕਤਲ ਦਾ ਮੁੱਖ ਦੋਸੀ਼ ਮੰਨਿਆ ਗਿਆ ਹੈ। ਇਸ ਜੋੜੀ ਨੂੰ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਉਹ ਅੱਜ ਵੀਡੀਓ ਲਿੰਕ ਜ਼ਰੀਏ ਚੇਲਟੇਨਹੈਮ ਵਿੱਚ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਣਗੇ। ਇਸ ਦੇ ਸੰਬੰਧ ਵਿੱਚ ਪੁਲਿਸ ਲਾਸ਼ ਦੀ ਪਛਾਣ ਕਰਨ ਲਈ ਡੀਐਨਏ ਟੈਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!