9.6 C
United Kingdom
Saturday, March 7, 2026

More

    ਤੁਰ ਗਿਆ ਇੰਦਰਜੀਤ ਜੀਤ

    ਲੇਖਕ ਤਰਲੋਚਨ ਸਿੰਘ ‘ਚੰਨ ਜੰਡਿਆਲਵੀ’

    ਆਹ ! ਇੰਦਰਜੀਤ ਸਿੰਘ ਜੀਤ ਪਿਆਰਾ !
    ਹਾਸ ਰਸ ਦਾ ਭਰਪੂਰ ਭੰਡਾਰਾ !!
    ਠੰਡ ਬੜੀ ਅੱਜ ਲਗਦੀ ਕਹਿਕੇ !
    ਐਂਬੂਲੈਂਸ ‘ਚ ਤੁਰ ਗਿਆ ਬਹਿਕੇ !!
    ਘੰਟੇ ਮਗਰੋਂ ਹਸਪਤਾਲੋਂ ਫੋਨ ਆ ਗਿਆ !
    ਊਸ਼ਾ ਜੀ ! ਇਦੰਰਜੀਤ ਵਿਛੋੜਾ ਪਾ ਗਿਆ !
    ਵੀਹ ਸੌ ਵੀਹ ਦੀ ਪੰਦਰਾਂ ਮਈ ਤਰੀਕ !
    ਚੰਦਰੀ ਸਾਥੋਂ ਖੋਹਕੇ ਲੈ ਗਈ ਸਾਡਾ ਇੰਦਰਜੀਤ !!
    ਸੁੰਞੀ ਸੁੰਨ ਹੋਈ ਹਾਸਿਆਂ ਭਰੀ ਪਟਾਰੀ !
    ਯਾਰੋ ਟੁੱਟੀ ਮੀਰਜ਼ਾਦੇ ਨਾਲੋਂ ਯਾਰੀ !!
    ਲੌਕ ਡਾਊਨ ਲੱਕ ਤੋੜਿਆ,ਹਾਹਾਕਾਰ ਮਚੀ ਹਰ ਪਾਸੇ !
    ਵੇਖੋ-ਕਿੰਝ ਅਫਸੋਸ ਕਰੇ ਕੋਈ,ਕਿੰਝ ਦਵੇ ਦਿਲਾਸੇ !!
    ਰੱਬ ਜੀ ! ਤੇਰੀਆਂ ਤੂੰਹੀਓ ਜਾਣੇ,ਚੰਨ ਜੰਡਿਆਲਵੀ ਦੀ ਅਰਦਾਸ !
    ਸਦਮਾ ਸਹਿਣ ਦੀ ਤਾਕਤ ਬਖਸ਼ੋ-ਰੁਹ ਨੂੰ ਚਰਨਾਂ ਵਿਚ ਨਿਵਾਸ !!

    +44 7847625753

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!