3.5 C
United Kingdom
Sunday, March 8, 2026

More

    ਝੋਨੇ ਦੀ ਲਵਾਈ ਨਰੇਗਾ ਮਜ਼ਦੂਰਾਂ ਤੋਂ ਲਵਾਉਣ ਦੀ ਮੰਗ

    ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਐਸੀਡੀਐਮ ਨੂੰ ਮੰਗ ਪੱਤਰ ਸੌਂਪਿਆ

    ਨਿਹਾਲ ਸਿੰਘ ਵਾਲਾ (ਸਰਗਮ ਰੌਂਂਤਾ)

    ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਲਵਾਈ ਦੇ ਸਬੰਧ ਵਿੱਚ ਸੰਭਾਵੀਂ  ਸਮੱਸਿਆਵਾਂ ਅਤੇ ਮੰਗਾਂ ਦੀ ਪੂਰਤੀ ਲਈ ਐਸਡੀਐਮ ਨਿਹਾਲ ਸਿੰਘ ਵਾਲਾ ਨੂੰ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ  ਨਾਂ ਇੱਕ ਮੰਗ ਪੱਤਰ ਦਿੱਤਾ ਗਿਆ।
                  ਐਸਡੀਐਮ ਰਾਮ ਸਿੰਘ ਨੂੰ  ਮੰਗ ਪੱਤਰ ਪੇਸ਼ ਕਰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਮੁਖਤਿਆਰ ਸਿੰਘ ਦੀਨਾ ਅਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਖੋਟੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਮਨਰੇਗਾ ਮਜ਼ਦੂਰਾਂ ਰਾਹੀਂ ਝੋਨੇ ਦੀ ਲਵਾਈ ਕਰਵਾਈ ਜਾਵੇ ਅਤੇ ਉਸ ਦਾ ਮਿਹਨਤਾਨਾਂ ਪੰਚਾਇਤ ਦੇ ਖ਼ਾਤੇ ’ਚ ਪਾਇਆ ਜਾਵੇ ਅਤੇੋ ਪਿੰਡ ਦੇ ਵਿਕਾਸ ਕਾਰਜਾਂ ਲਈ  ਵਰਤਿਆ ਜਾ ਸਕੇ।  ਉਹਨਾਂ ਝੋਨਾ ਲਗਾਉਣ ਦਾ ਲੇਬਰ ਦਾ ਰੇਟ ਤੈਅ ਕਰਨ ਦੀ ਮੰਗ ਕਰਦਿਆਂ  ਪੂਜਾ 44 ਝੋਨਾ ਲਗਾਉਣ ਦੀ ਇਜ਼ਾਜਤ 1 ਜੂਨ ਤੋਂ ਦੇਣ ਦੀ ਮੰਗ ਕਰਦਿਆਂ  ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਝੋਨੇ ਦੀ ਸਿੱਧੀ ਲਵਾਈ ਲਈ ਬਿਜਲੀ ਸਪਲਾਈ ਂ ਲਗਾਤਾਰ ਦਸ ਘੰਟੇ ਕੀਤੀ ਜਾਵੇ ਅਤੇ ਬਿਜਲੀ ਲਾਈਨਾਂ, ਟਰਾਂਸਫ਼ਾਰਮਰਾਂ ਦੀ ਮੁਰੰਮਤ ਸਮੇਂ ਸਿਰ ਕਰਵਾਈ ਜਾਵੇ, ਮੁਲਾਜ਼ਮ ਦੀ ਘਾਟ ਨੂੰ ਪੂਰਾ ਕਰਨ ਲਈ ਖਾਲੀ ਅਸਾਮੀਆਂ ਭਰੀਆਂ ਜਾਣ । ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਫ਼ਸਲ ਕੇ ਬਦਲਵੇਂ ਰੂਪ ’ਚ ਦਾਲਾਂ, ਮੱਕੀ, ਬਾਸਮਤੀ ਆਦਿ ਲਾਹੇਵੰਦ ਫ਼ਸਲਾਂ ਦਾ ਭਾਅ  ਤੈਅ ਕਰਕੇ ਸਰਕਾਰੀ ਖ੍ਰੀਦ ਯਕੀਨੀ ਬਣਾਈ ਜਾਵੇ  ਉਨ੍ਹਾਂ ਕਿਹਾ ਕਿ ਕਣਕ ਦੀ ਖ੍ਰੀਦ ਸਮੇਂ ਕੀਤੀ ਗਈ ਕਟੌਤੀ ਵਾਪਸ ਕੀਤੀ ਜਾਵੇ ਤੇ ਉਸ ਦੀ ਬਣਦੀ ਰਕਮ ਦੀ ਅਦਾਇਗੀ 24 ਘੰਟਿਆਂ ’ਚ ਕੀਤੀ ਜਾਵੇ।  
    ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਰੱਖਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਲਈ ਅਨਾਜ਼ ਪੈਦਾ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰ ਵਰਗ ਦੇ ਇਲਾਜ ਲਈ 50 ਲੱਖ ਰੁਪਏ ਦਾ ਬੀਮਾ ਐਲਾਨਿਆ ਜਾਵੇ। ਬੀਜ਼ਾਂ ਦੀਆਂ ਦੁਕਾਨਾਂ ਸਾਰਾ ਦਿਨ ਖੋਲੀਆਂ ਜਾਣ ਅਤੇ ਵਾਧੂ ਰੇਟ ਵਸੂਲਣ ਵਾਲੇ ਦੁਕਾਨਦਾਰਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ ਅਤੇ ਕਿਸਾਨਾਂ ਲਈ ਡੀਜ਼ਲ ਤੇ ਸਬਸਿਡੀ ਲਾਗੂ ਕੀਤੀ ਜਾਵੇ। ਇਸ ਸਮੇਂ ਡੀਐਸਪੀ ਮਨਜੀਤ ਸਿੰਘ ਖਾਦ ਤੌਰ ਤੇ ਮੌਜੂਦ ਸਨ।
    ਇਸ ਮੌਕੇ ਇਕਾਈ ਪ੍ਰਧਾਨ ਹਰਮੰਦਰ ਸਿੰਘ ਭਾਗੀਕੇ, ਇਕਾਈ ਮੀਤ ਪ੍ਰਧਾਨ ਕੁਲਜੀਤ ਸਿੰਘ ਭਾਗੀਕੇ, ਜਨ. ਸਕੱਤਰ ਨਛੱਤਰ ਸਿੰਘ ਖੋਟੇ, ਹਰਭਜਨ ਸਿੰਘ ਖੋਟੇ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!