ਮਾਨਸਾ (ਕਰਨ ਭੀਖੀ)
ਕੋਰੋਨਾਵਾਇਰਸ ਕਾਰਨ ਪਿਛਲੇ ਤਕਰੀਬਨ ਦੋ ਮਹੀਨੇ ਤੋਂ ਚੱਲ ਰਹੇ ਲੌਕਡਾੳੁਨ ਕਾਰਨ ਅਤੇ ਸਰਕਾਰ ਦੇ ਨਾਕਿਸ ਪ੍ਰਬੰਧਾਂ ਦੀ ਵਜ੍ਹਾ ਕਾਰਨ ੳੁਭਰੇ ਲੋਕ ਮਸਲਿਅਾਂ ਦੇ ਸਬੰਧ ਵਿੱਚ ਮੈਡੀਕਲ ਪ੍ਰੈਕਟੀਸਨਰਜ ਅੈਸੋਸੀੲੇਸ਼ਨ ਪੰਜਾਬ ਦੇ ਸੱਦੇ ਤੇ ਜਿਲਾ ਮਾਨਸਾ ਦੇ ਬਲਾਕ ਮਾਨਸਾ ਵਲੋਂ ਰੋਸ ਪ੍ਰਦਰਸਨ ਕੀਤਾ ਗਿਅਾ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਬਲਾਕ ਪ੍ਰਧਾਨ ਪੇ੍ਮ ਗਰਗ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ, ਸੀ ਪੀ ਆਈ ਐਮ ਐਲ ਦੇ ਕਾ. ਰਾਜਵਿੰਦਰ ਰਾਣਾ . ਸੀ ਪੀ ਆਈ ਦੇ ਕਾਮਰੇਡ ਕਿ੍ਸਨ ਚੌਹਾਨ, ਮਜਦੂਰ ਮੁਕਤੀ ਮੋਰਚਾ ਦੇ ਪ੍ਧਾਨ ਭਗਵੰਤ ਸਮਾਉਂ, ਬੀ ਐਸ ਪੀ ਦੇ ਆਤਮਾ ਸਿੰਘ ਪਰਮਾਰ,ਜਮਹੂਰੀ ਕਿਸਾਨ ਸਭਾ ਦੇ ਕਾ. ਮੇਜਰ ਸਿੰਘ ਦੁਲੋਵਾਲ,ਜਮਹੂਰੀ ਅਧਿਕਾਰ ਸਭਾ ਦੇ ਐਡਵੋਕੇਟ ਬਲਕਰਨ ਬੱਲੀਆਂ, ਕਾ. ਨਰਿੰਦਰ ਕੌਰ ਬੁਰਜ ਹਮੀਰਾ,ਆਈਸਾ ਦੇ ਸੂਬਾ ਆਗੂ ਪਰਦੀਪ ਗੁਰੂ, ਪਾਰਕ ਸੁਧਾਰ ਕਮੇਟੀ ਦੇ ਪ੍ਧਾਨ ਗੋਰਾ ਲਾਲ ਰਟਾਇਰਡ ਫਾਰਮਾਸਿਸਟ,ਮੁਸਲਿਮ ਪੰਜਾਬ ਦੇ ਸੂਬਾ ਆਗੂ ਹੰਸ ਰਾਜ ਮੋਫਰ,ਬਾਬਾ ਅੰਬੇਦਕਰ ਰੇੜੀ ਯੂਨੀਅਨ ਦੇ ਕਾ. ਜਰਨੈਲ ਸਿੰਘ ਅਾਦਿ ਨੇ ਸੰਬੋਧਨ ਕਰਦੇ ਹੋੲੇ ਕਿਹਾ ਕਿ ਸਰਕਾਰ ਵਲੋਂ ਵਗੈਰ ਕਿਸੇ ਪੁਖਤਾ ਪ੍ਰਬੰਧ ਕਰਨ ਦੇ ਕੀਤੇ ਗੲੇ ਲੌਕਡਾੳੁਣ ਕਾਰਨ ਮਿਹਨਤਕਸ ਲੋਕਾਂ, ਛੋਟੇ ਦੁਕਾਨਦਾਰਾਂ,ਕਿਸਾਨਾਂ ਅਤੇ ਮਜਦੂਰਾਂ ਨੂੰ ਰੋਜ ਮਰਾ ਦੀਅਾਂ ਲੋੜਾਂ ਪੂਰੀਅਾਂ ਕਰਨ ਲੲੀ ਅਨੇਕਾਂ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਅਾ ਹੈ,ਖਾਸ ਕਰ ਸਿਹਤ ਸੇਵਾਵਾਂ ਦੇ ਖੇਤਰ ਅੰਦਰ,ਸਰਕਾਰੀ ਹਸਪਤਾਲਾਂ ਵੱਲੋਂ ਲੰਮਾਂ ਸਮਾਂ ਓ ਪੀ ਡੀ ਬੰਦ ਰੱਖੀ ਗੲੀ ਅਤੇ ਪ੍ਰਾੲੀਵੇਟ ਹਸਪਤਾਲਾਂ ਵੱਲੋ ਵੀ ਮਰੀਜਾਂ ਲੲੀ ਦਰਵਾਜੇ ਬੰਦ ਕਰ ਦਿੱਤੇ ਗੲੇ ੲਿਸ ਦਾ ਸਭ ਤੋਂ ਵੱਧ ੲਿਸ ਦਾ ਸੰਤਾਪ ਗਰਭਲਤੀ ਮਹਿਲਾਵਾਂ ਨੇ ਭੋਗਿਅਾ ਜਿਨ੍ਹਾਂ ਨੂੰ ਜਨਮ ਪੀੜਾਂ ਦੇ ਚਲਦੇ ਸੜਕਾਂ ੳੁਪਰ ਹੀ ਬੱਚੇ ਨੂੰ ਜਨਮ ਦੇਣਾ ਪਿਅਾ ।
ਪਿੰਡਾਂ ਤੇ ਸਹਿਰਾਂ ਦੀਅਾਂ ਗਰੀਬ ਬਸਤੀਅਾਂ ਅੰਦਰ ਪਿਛਲੇ 50 ਸਾਲਾਂ ਤੋਂ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਦਿੰਦੇ ਅਾ ਰਹੇ ਮੈਡੀਕਲ ਪ੍ਰੈਕਟੀਸਨਰਾਂ ਵੱਲੋਂ ਹੀ ੲਿਸ ਅੌਖੀ ਘੜੀ ਵਿੱਚ ਅਾਪਣੀ ਜਾਨ ਦੀ ਪ੍ਰਵਾਹ ਕੀਤੇ ਵਗੈਰ ਸਮਾਜ ਅੰਦਰ ਅਹਿਮ ਰੋਲ ਨਿਭਾੳੁਦੇ ਹੋੲੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਅਾਂ ਗੲੀਅਾਂ ਜਿਸ ਲੲੀ ੳੁਹ ਵਧਾੲੀ ਦੇ ਪਾਤਰ ਨੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ੳੁਕਤ ਮੈਡੀਕਲ ਪ੍ਰੈਕਟੀਸਨਰਾਂ ਨੂੰ ਕੰਮ ਕਰਨ ਦੀ ਮਾਨਤਾ ਦੇਵੇ।
ਦੂਸਰਾ ਫੈਕਟਰੀਅਾਂ ਅੰਦਰ ਕੰਮ ਕਰਨ ਵਾਲੇ ਪ੍ਰਵਾਸੀ ਮਜਦੂਰ ਅਾਵਾਜਾੲੀ ਦੇ ਸਾਧਨ ਬੰਦ ਹੋ ਜਾਣ ਕਾਰਨ ਅਾਪਣੇ ਕੰਮ ਵਾਲੀ ਜਗ੍ਹਾ ਹੀ ਫਸ ਗੲੇ ੳੁਨ੍ਹਾਂ ਲੲੀ ਭਰ ਪੇਟ ਖਾਣੇ ਦਾ ਕੋੲੀ ਪ੍ਰਬੰਧ ਨਹੀਂ ਕੀਤਾ ਗਿਅਾ ਅਤੇ ਨਾ ਹੀ ੳੁਨ੍ਹਾਂ ਨੂੰ ਅਾਪੋ ਅਾਪਣੇ ਟਿਕਾਣੇ ਤੇ ਪਹੁੰਚਾੳੁਣ ਦਾ ਕੋੲੀ ਪ੍ਰਬੰਧ ਕੀਤਾ ਗਿਅਾ ਭੁੱਖ, ਦੁੱਖ ਅਤੇ ਪੈਸੇ ਦੀ ਘਾਟ ਕਾਰਨ ੳੁਹ ਪੈਦਲ ਹੀ ਅਾਪਣੇ ਘਰਾਂ ਵੱਲ ਸੈਂਕੜੇ ਮੀਲਾਂ ਦਾ ਪੈਂਡਾ ਤਹਿ ਕਰਕੇ ਪਹੁੰਚਣ ਲੲੀ ਤੁਰ ਪੲੇ ਕੲੀ ਮਜਦੂਰ ਅਤੇ ਬੱਚੇ ਸਰਕਾਰ ਦੀ ੲਿਸ ਬਦੲਿੰਤਜਾਮੀ ਦਾ ਸ਼ਿਕਾਰ ਹੋਕੇ ਰਸਤੇ ਵਿੱਚ ਹੀ ਦਮ ਤੋੜ ਗੲੇ ੳੁਨ੍ਹਾ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸਨਰ ਮਾਨਸਾ ਰਾਹੀਂ ਮੰਗ ਪੱਤਰ ਭੇਜ ਮੰਗ ਕੀਤੀ ਕਿ ਲੌਕਡਾੳੁਣ ਕਾਰਨ ਕਿਰਤੀ ਲੋਕਾਂ,ਮੱਧ ਵਰਗੀ ਪ੍ਰੀਵਾਰਾਂ, ਕਿਸਾਨਾਂ,ਮਜਦੂਰਾਂ ਅਤੇ ਛੋਟੇ ਦੁਕਾਨਦਾਰਾਂ ਅਾਦਿ ਦਾ ਕੰਮ ਠੱਪ ਹੋ ਜਾਣ ਕਾਰਨ ਹੋੲੇ ਅਾਰਥਿਕ ਨੁਕਸਾਨ ਦੀ ਭਰਪਾੲੀ ਕਰਨ ਲੲੀ ਹਰ ੲਿਕ ਦੇ ਖਾਤੇ ਦਸ ਦਸ ਹਜਾਰ ਰੁਪੲੇ ਪਾੲੇ ਜਾਣ,ਬਿਜਲੀ ਦੇ ਬਿਲ ਅਤੇ ਸਕੂਲ ਦੀਆਂ ਫੀਸਾਂ ਮਾਫ ਕੀਤੀਆਂ ਜਾਣ।ਮਜਦੂਰਾਂ ਨੂੰ ਅਾਪਣੇ ਘਰ ਤੱਕ ਪਹੁਚਾੳੁਣ ਲੲੀ ਮੁਫਤ ਪ੍ਰਬੰਧ ਕੀਤੇ ਜਾਣ ,ਕੋਵਿਡ-19 ਨਾਲ ਲੜ ਰਹੇ ਸਿਹਤ ਕਰਮਚਾਰੀਅਾਂ, ਮੈਡੀਕਲ ਪੈ੍ਕਟੀਸਨਰਾਂ, ਮੁਲਾਜਿਮਾਂ, ਅਤੇ ਸਫਾੲੀ ਕਰਮਚਾਰੀਅਾਂ ਦੀ ਸੁਰੱਖਿਅਾ ਦੇ ਢੱਕਵੇਂ ਪ੍ਰਬੰਧ ਕੀਤੇ ਜਾਣ ਅਤੇ 50-50 ਲੱਖ ਰੁਪੲੇ ਦਾ ਬੀਮਾ ਅਤੇ ਸੁਰੱਖਿਅਾ ਕਿੱਟਾਂ ਮੁਹੱੲੀਅਾ ਕਰਵਾੲੀਅਾਂ ਜਾਣ ,ਪੇਂਡੂ ਡਾਕਟਰਾਂ ਵਜੋਂ ਜਾਣੇ ਜਾਂਦੇ ਮੈਡੀਕਲ ਪ੍ਰੈਕਟੀਸਨਰਾਂ ਨੂੰ ਸਿਹਤ ਕਾਮਿਅਾਂ ਵਜੋਂ ਮਾਨਤਾ ਦਿੱਤੀ ਜਾਵੇ।
ੲਿਸ ਮੌਕੇ ਬਲਾਕ ਸਕੱਤਰ ਸਿਮਰਜੀਤ ਸਿੰਘ,ਕੈਸੀਅਰ ਲਾਭ ਸਿੰਘ,ਰਵੀ ਖਾਨ, ਸਿਕੰਦਰਜੀਤ ਸਿੰਘ,ਗੁਰਜੰਟ ਸਿੰਘ,ਚਿਮਨ ਲਾਲ,ਮੈਂਗਲ ਸਿੰਘ,ਕਿ੍ਸਨ ਸਿੰਘ,ਕਰਮਜੀਤ ਸਿੰਘ,ਸਤੀਸ ਮਿੱਡਾ,ਸੁਧੀਰ ਕੁਮਾਰ,ਸੁਰੇਸ ਬੱਤਰਾ ਅਾਦਿ ਨੇ ਵੀ ਸੰਬੋਧਨ ਕੀਤਾ।