9.6 C
United Kingdom
Saturday, March 7, 2026

More

    ਕਸਬਾ ਹੰਡਿਆਇਆ ਦੀ ਐਮ.ਸੀ. ਨੇ ਆਪਣੇ ਪਤੀ ਦੇ ਭਤੀਜੇ ‘ਤੇ ਕਰਵਾਇਆ ਇੱਜਤ ਹੱਤਕ ਦਾ ਪਰਚਾ

    ਸਾਡਾ ਸਾਂਝੀ ਜਮੀਨੀ ਝਗੜਾ ਚਲਦਾ ਹੈ ਇਸ ਕਰਕੇ ਦਬਾਅ ਬਣਾਉਣਾ ਚਾਹੁੰਦਾ ਹੈ ਐਮ.ਸੀ. ਦਾ ਪਤੀ ਅਤੇ ਐਮ.ਸੀ.- ਗੁਰਪ੍ਰੀਤ ਕੌਰ
    ਹੰਡਿਆਇਆ (ਬੰਧਨਤੋੜ ਸਿੰਘ)
    ਨਗਰ ਪੰਚਾਇਤ ਦੀ ਵਾਰਡ ਨੰ ੫ ਤੋਂ ਐਮ ਸੀ ਅਰਸ਼ਦੀਪ ਕੌਰ ਪਤਨੀ ਕੁਲਦੀਪ ਸਿੰਘ ਤਾਜਪੁਰੀਆ ਨੇ ਜਗਦੀਪ ਸਿੰਘ ਪੁੱਤਰ ਭਾਗ ਸਿੰਘ ਉੱਤੇ ਦੋਸ਼ ਲਗਾਉਦਿਆਂ ਥਾਣਾ ਸਦਰ ਬਰਨਾਲਾ ਵਿਖੇ ਪਰਚਾ ਨੰਬਰ ੭੯ ਤਹਿਤ ਅਸ਼ਲੀਲ ਹਰਕਤਾਂ ਕਰਨ ਧਾਰਾ ੩੫੪ ਏ, ੫੦੯-੩੪ ਤਹਿਤ ਪਰਚਾ ਦਰਜ ਕਰਵਾਇਆ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਜਗਦੀਪ ਸਿੰਘ ਪੁੱਤਰ ਭਾਗ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ। ਇਸ ਪਰਚੇ ਵਿਚ ਗੁਰਪ੍ਰੀਤ ਕੌਰ ਪਤਨੀ ਭਾਗ ਸਿੰਘ,ਮਨਪ੍ਰੀਤ ਕੌਰ ਪੁੱਤਰੀ ਭਾਗ ਸਿੰਘ ਖਿਲਾਫ ਵੀ ਉਕਤ ਪਰਚਾ ਦਰਜ ਹੈ। ਉਸ ਦੇ ਪਤੀ ਕੁਲਦੀਪ ਸਿੰਘ ਤਾਜਪੁਰੀਆ ਦਾ ਕਹਿਣਾ ਹੈ ਕਿ ਜਗਦੀਪ ਸਿੰਘ ਨੇ ਮੇਰੀ ਪਤਨੀ ਅਤੇ ਮੇਰੀ ਪੁੱਤਰੀ ਦੀ ਸ਼ਾਨ ਦੇ ਖਿਲਾਫ ਹਰਕਤਾਂ ਕੀਤੀਆਂ ਹਨ। ਇਸ ਸਬੰਧੀ ਜਦੋਂ ਗੁਰਪ੍ਰੀਤ ਕੌਰ ਪਤਨੀ ਭਾਗ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਦੱਸਿਆ ਕਿ ਸਾਡਾ ਇੱਕ ਪਲਾਟ ਹੰਡਿਆਇਆ ਵਿਚ ਹੈ ਜੋ ਸਾਂਝੀ ਖੇਵਟ ਦਾ ਹੈ ਦਾ ਰੋਲਾ ਕੋਰਟ ਵਿਚ ਚਲਦਾ ਹੈ ਅਸੀ ਬੀਤੀ ੧੫ ਮਈ ਨੂੰ ਐਸ ਐਸ ਪੀ ਬਰਨਾਲਾ ਪਾਸ ਬਰਖਲਾਫ ਕੁਲਦੀਪ ਸਿੰਘ ਪੁੱਤਰ ਭਜਨ ਸਿੰਘ ਤੇ (ਸਾਡੇ ਪਲਾਟ ਉਪਰ ਨਜਾਇਜ ਕਬਜਾ ਕਰਨ ਦੀ ਨੀਅਤ ਨਾਲ) ਦੀ ਦਰਖਾਸਤ ਦਿੱਤੀ ਹੈ ਜਿਸ ਦਾ ਕੋਰਟ ਕੇਸ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜੋ ਕੋਰਟ ਦੇ ਵਿਚਾਰ ਅਧੀਨ ਹੈ ਉਨ੍ਹਾਂ ਦੱਸਿਆ ਕਿ ਉਕਤ ਕਲਦੀਪ ਸਿੰਘ ਤਾਜਪੁਰੀਆ ਅਤੇ ਉਸ ਦੀ ਪਤਨੀ ਅਰਸ਼ਦੀਪ ਕੌਰ ਜੋ ਕਾਂਗਰਸ ਪਾਰਟੀ ਦੀ ਵਾਰਡ ਨੰਬਰ ੫ ਤੋਂ ਐਮ ਸੀ ਨੇ ਸਰਕਾਰ ਦੀ ਧੌਸ ਦਖਾਉਦਿਆਂ ਮੇਰੇ ਪੁੱਤਰ ਜਗਦੀਪ ਸਿੰਘ, ਮੇਰੀ ਪੁੱਤਰੀ ਮਨਪ੍ਰੀਤ ਕੌਰ ਅਤੇ ਮੇਰੇ ਖਿਲਾਫ ਝੂਠਾ ਪਰਚਾ ਦਰਜ ਕਰਵਾਇਆ ਹੈ। ਉਨ੍ਹਾਂ ਦੋਸ਼ ਲਗਾਉਦਿਆਂ ਕਿਹਾ ਕਿ ਅਸੀ ਐਸ ਐਸ ਪੀ ਬਰਨਾਲਾ ਨੂੰ ਪਹਿਲਾਂ ਦਰਖਾਸਤ ਦੇ ਚੁੱਕੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੇ ਬਾਹਰ ਜਾਣ ਦਾ ਵੀਜਾ ਲਵਾਉਣਾ ਹੈ ਇਹ ਜਾਣ ਬੁੱਝ ਕੇ ਸਾਡੇ ਜਮੀਨੀ ਝਗੜੇ ਦੀ ਆੜ ਵਿਚ ਮੇਰੇ ਪੁੱਤਰ ਤੇ ਪਰਚਾ ਦਰਜ ਕਰ ਉਸ ਦਾ ਭਵਿੱਖ ਰਾਜਸੀ ਸ਼ਹਿ ਤੇ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਇਸ ਸਬੰਧੀ ਇੱਕ ਵੀਡੀÀ ਵੀ ਦਿਖਾਈ ਜਿਸ ਵਿਚ ਕੁਲਦੀਪ ਸਿੰਘ ਤਾਜਪੁਰੀਆ ਦੀ ਮਾਤਾ ਅਤੇ ਉਸ ਦੀ ਪਤਨੀ ਅਰਸ਼ਦੀਪ ਕੌਰ ਐਮ ਸੀ ਗਾਲੀਗਲੋਚ ਕਰਦੇ ਨਜਰ ਆ ਰਹੇ ਹਨ ਅਤੇ ਕੁਲਦੀਪ ਸਿੰਘ ਤਾਜਪੁਰੀਆ ਵੀ ਇੱਕ ਪਾਸੇ ਖੜ੍ਹ ਕੇ ਮੋਬਾਇਲ ਤੇ ਉਨ੍ਹਾਂ ਦੇ ਘਰ ਅੱਗੇ ਵੀਡੀÀ ਬਣਾ ਰਹੇ ਨਜਰ ਆ ਰਹੇ ਹਨ। ਇਸ ਸਬੰਧੀ ਚੌਕੀ ਇੰਚਾਰਜ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਾਸ ਦਰਖਾਸਤ ਬਾਜੀ ਦੋਵਾਂ ਧਿਰਾਂ ਦੀ ਚਲਦੀ ਹੈ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!